ਢਾਕਾ - ਬੰਗਲਾਦੇਸ਼ੀ ਮੂਲ ਦੀਆਂ 4 ਨੇਤਾਵਾਂ ਨੇ ਬ੍ਰੈਗਜ਼ਿਟ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਬ੍ਰਿਟੇਨ ਦੀ ਸੰਸਦ 'ਚ ਪਹੁੰਚਣ ਦਾ ਰਾਹ ਸਾਫ ਹੋ ਗਿਆ ਹੈ। ਜੇਤੂ ਨੇਤਾਵਾਂ 'ਚ ਅਫਸਾਨਾ ਬੇਗਮ, ਰੋਸ਼ਨਾਰਾ ਅਲੀ, ਤੁਲਿਪ ਸਿਦਿੱਕੀ ਅਤੇ ਰੂਪਾ ਹੱਕ ਸ਼ਾਮਲ ਹੈ। ਇਨ੍ਹਾਂ 'ਚ ਰੋਸ਼ਨਾਰਾ ਅਲੀ ਦੇ ਚੌਥੀ ਅਤੇ ਤੁਲਿਪ ਸਿਦਿੱਕੀ ਅਤੇ ਰੂਪਾ ਹੱਕ ਤੀਜੀ ਵਾਰ ਚੁਣੀ ਗਈ ਹੈ ਜਦਕਿ ਅਫਸਾਨਾ ਬੇਗਮ ਦੀ ਇਹ ਪਹਿਲੀ ਜਿੱਤ ਹੈ।
ਉਥੇ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਹ ਸੱਤਾਧਾਰੀ ਕੰਜ਼ਰਵੇਟਿਵਜ਼ ਨੂੰ ਆਮ ਚੋਣਾਂ 'ਚ ਇਤਿਹਾਸਕ ਜਿੱਤ ਦਿਵਾਉਣ ਤੋਂ ਬਾਅਦ ਵੋਟਰਾਂ ਦੇ ਭਰੋਸੇ ਨੂੰ ਬਰਕਰਾਰ ਰੱਖਣ ਲਈ ਦਿਨ ਰਾਤ ਕੰਮ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਦੇਸ਼ ਦੀ ਨਵੀਂ ਸਵੇਰ ਆਖਿਆ।
ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ 'ਸ਼ਰਮਨਾਕ ਅੰਤ' ਵੱਲ ਪਹੁੰਚੀ : ਵ੍ਹਾਈਟ ਹਾਊਸ
NEXT STORY