ਹਿਊਸਟਨ- ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਇਕ ਅਧਿਕਾਰੀ ਦੇ ਹਵਾਲੇ ਤੋਂ ਐਤਵਾਰ ਨੂੰ ਇਸ ਬਾਰੇ ਦੱਸਿਆ।
ਉਨ੍ਹਾਂ ਦੱਸਿਆ ਕਿ ਤਕਰੀਬਨ 200 ਕਿਲੋਮੀਟਰ ਉੱਤਰੀ-ਪੱਛਮ ਵਿਚ ਹਿਲਟਾਪ ਲੇਕ ਹਵਾਈ ਅੱਡੇ ਕੋਲ ਸਵੇਰੇ 11 ਵਜੇ ਤੋਂ ਪਹਿਲਾਂ ਜਹਾਜ਼ ਹਾਦਸੇ ਵਿਚ ਦੋ ਪੁਰਸ਼ਾਂ ਤੇ ਦੋ ਬੀਬੀਆਂ ਦੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀ ਨੇ ਕਿਹਾ ਕਿ ਪਾਇਲਟ ਨੇ ਐਮਰਜੈਂਸੀ ਸਥਿਤੀ ਵਿਚ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਸੰਘੀ ਉਡਾਣ ਪ੍ਰਸ਼ਾਸਨ ਦੇ ਨਾਲ ਰੇਡੀਓ ਸੰਪਰਕ ਵਿਚ ਸੀ। ਨਿਸ਼ਚਿਤ ਪ੍ਰੋਗਰਾਮ ਮੁਤਾਬਕ ਜਹਾਜ਼ ਨੇ ਟੈਕਸਾਸ ਦੇ ਹਾਰਸੇਸ਼ੋ ਬੇਅ ਤੋਂ ਸਵੇਰੇ 10 ਵਜੇ ਤੋਂ ਪਹਿਲਾਂ ਲੁਈਸਿਆਨਾ ਦੇ ਨੈਚਿਟੋਚੇਸ ਲਈ ਉਡਾਣ ਭਰੀ ਸੀ।
ਪਾਕਿ PM ਦੀ ਕੁਰਸੀ ਖ਼ਤਰੇ 'ਚ, ਸਰਕਾਰ ਖ਼ਿਲਾਫ਼ ਇਕੱਠੀਆਂ ਹੋਈਆਂ ਵਿਰੋਧੀ ਪਾਰਟੀਆਂ
NEXT STORY