ਪੈਰਿਸ — ਉੱਤਰੀ ਸਾਗਰ 'ਚ ਇਕ ਜੰਗੀ ਜਹਾਜ਼ 'ਤੇ ਇਕ ਹੈਲੀਕਾਪਟਰ ਦੇ ਹਾਦਸਗ੍ਰਸਤ ਹੋ ਜਾਣ ਨਾਲ 4 ਫ੍ਰਾਂਸੀਸੀ ਨੌ-ਸੈਨਿਕ (ਨੌ-ਸੈਨਾ ਦੇ ਫੌਜੀ) ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫ੍ਰਾਂਸੀਸੀ ਫੌਜ ਨੇ ਟਵਿੱਟਰ 'ਤੇ ਇਕ ਬਿਆਨ 'ਚ ਆਖਿਆ ਕਿ ਬੁੱਧਵਾਰ ਰਾਤ ਡੰਕੀਰਕ ਤੱਟ ਤੋਂ 70 ਸਮੁੰਦਰੀ ਮੀਲ ਦੂਰ ਇਹ ਘਟਨਾ ਵਾਪਰੀ। ਇਕ ਲੜਾਕੂ ਹੈਲੀਕਾਪਟਰ ਅਭਿਆਸ ਲਈ ਜੰਗੀ ਜਹਾਜ਼ ਡਿਕਜਮਿਯੂਡ ਤੋਂ ਉਡਾਣ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਿਆਨ ਮੁਤਾਬਕ ਹੈਲੀਕਾਪਟਰ ਦੇ ਚਾਲਕ ਦਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਉਡਾਣ ਦੇ ਡੇਕ 'ਤੇ ਕੰਮ ਕਰ ਰਹੇ 4 ਨੌ-ਸੈਨਿਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਇਕ ਹੀ ਗਾਲਤ ਗੰਭੀਰ ਦੱਸੀ ਜਾ ਰਹੀ ਹੈ।
ਟਰੰਪ ਨੇ ਰਿਪੋਰਟਰ ਨਾਲ ਕੁੱਟਮਾਰ ਕਰਨ ਵਾਲੇ ਸੰਸਦੀ ਮੈਂਬਰ ਦੀ ਕੀਤੀ ਤਰੀਫ
NEXT STORY