ਕਿਨਸ਼ਾਸਾ— ਕਾਂਗੋ 'ਚ ਕੁਦਰਤੀ ਆਫਤ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ 41 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 4 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋ ਗਏ। ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ 'ਚ ਭਾਰੀ ਮੀਂਹ , ਲੈਂਡਸਲਾਈਡ ਅਤੇ ਉਬੰਗੀ ਨਦੀ 'ਚ ਹੜ੍ਹ ਕਾਰਨ 4,30,000 ਲੋਕ ਪ੍ਰਭਾਵਿਤ ਹੋਏ ਹਨ।
ਮੰਗਲਵਾਰ ਨੂੰ ਕਿਨਸ਼ਾਸਾ ਰਾਜਧਾਨੀ 'ਚ ਭਾਰੀ ਮੀਂਹ ਕਾਰਨ ਹਰ ਪਾਸੇ ਤਬਾਹੀ ਮਚ ਗਈ। ਨੁਕਸਾਨ ਕਿੰਨਾ ਕੁ ਹੋਇਆ, ਇਸ ਸਬੰਧੀ ਅਜੇ ਜਾਣਕਾਰੀ ਨਹੀਂ ਮਿਲ ਸਕੀ। ਲੋਕਾਂ ਨੂੰ ਸੁਰੱਖਿਅਤ ਸਥਾਨ, ਭੋਜਨ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਹਨ। ਯੂ. ਐੱਨ. ਵਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ 3 ਸ਼ਹਿਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਾ ਹੈ। ਲਗਭਗ 300 ਘਰ ਤਾਂ ਹੜ੍ਹ ਦੇ ਪਾਣੀ ਨਾਲ ਭਰ ਗਏ ਹਨ। ਬਹੁਤ ਸਾਰੇ ਘਰ ਤਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਲੋਕਾਂ ਦੇ ਘਰਾਂ ਦਾ ਸਾਮਾਨ ਰੁੜ੍ਹ ਰਿਹਾ ਹੈ।
ਅਮਰੀਕਾ 'ਚ 2 ਲੱਖ ਤੋਂ ਵੱਧ ਭਾਰਤੀ ਪਰਿਵਾਰ ਪ੍ਰਾਯੋਜਿਤ ਗ੍ਰੀਨ ਕਾਰਡ ਦੇ ਇੰਤਜ਼ਾਰ 'ਚ
NEXT STORY