ਬਰਲਿਨ - ਜਰਮਨੀ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਰਾਜ ਨਾਰਥਰਾਇਨ-ਵੈਸਟਫੇਲੀਆ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਨਾਲ ਪੀਡ਼ਤ 50 ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਹੀ ਕਰੀਬ 1000 ਲੋਕਾਂ ਦੇ ਪੀਡ਼ਤ ਹੋਣ ਦੇ ਸ਼ੱਕ ਵਿਚ ਇਕੱਲੇ ਰੱਖਿਆ ਗਿਆ ਹੈ।
ਨਾਰਥਰਾਇਨ-ਵੈਸਟਫੇਲੀਆ ਦੇ ਹੈਂਸਬਰਗ ਜ਼ਿਲੇ ਵਿਚ ਫਰਵਰੀ ਦੇ ਮੱਧ ਵਿਚ ਇਕ ਪੀਡ਼ਤ ਜੋਡ਼ੇ ਨੇ ਲੋਕਾਂ ਦੇ ਨਾਲ ਕਾਰਨੀਵਾਲ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਸੀ, ਜਿਸ ਕਾਰਨ ਕਰੀਬ 1000 ਲੋਕਾਂ ਨੂੰ ਵੱਖਰੇ ਰੱਖਣਾ ਪੈ ਰਿਹਾ ਹੈ। ਜ਼ਿਲੇ ਵਿਚ ਪੀਡ਼ਤ ਦੇ 20 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਦੇਖਦੇ ਹੋਏ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।
ਅਮਰੀਕਾ ਦੀ ਯੂਨੀਵਰਸਿਟੀ ਨੇਡ਼ੇ ਗੋਲੀਬਾਰੀ, 1 ਦੀ ਮੌਤ
NEXT STORY