ਸਿਡਨੀ— ਦੱਖਣੀ ਪ੍ਰਸ਼ਾਂਤ 'ਚ ਸਥਿਤ ਸੋਲੋਮਨ ਟਾਪੂ ਦੇ ਬੁਆਲਾ ਤੋਂ 145 ਕਿਲੋਮੀਟਰ ਦੂਰ ਉੱਤਰ-ਪੂਰਬ 'ਚ ਰਿਕਟਰ ਪੈਮਾਨੇ 'ਤੇ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਗ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ। ਭੂਚਾਲ ਦਾ ਕੇਂਦਰ 6.935 ਡਿਗਰੀ ਲੈਟੀਟਿਊਡ ਤੇ 160.116 ਲਾਂਗੀਟਿਊਡ 'ਚ 10 ਕਿਲੋਮੀਟਰ ਦੀ ਗਹਿਰਾਈ 'ਤੇ ਸਥਿਤ ਸੀ। ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੀ ਸੁਨਾਮੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਬਾਲਣ 'ਚ ਕਟੌਤੀ ਕਰ ਕੇ ਭਾਰਤ 'ਚ ਬਚ ਸਕਦੀ ਹੈ ਲੱਖਾਂ ਲੋਕਾਂ ਦੀ ਜਾਨ
NEXT STORY