ਵਾਸ਼ਿੰਗਟਨ - ਚਿਲੀ ਦੇ ਤੱਟ ਨੇੜੇ ਐਤਵਾਰ ਨੂੰ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂ. ਐੱਸ. ਜੀ. ਐੱਸ.) ਨੇ ਇਹ ਜਾਣਕਾਰੀ ਦਿੱਤੀ।
ਯੂ. ਐੱਸ. ਜੀ. ਐੱਸ. ਨੇ ਭੂਚਾਲ ਦੇ ਬਾਰੇ ਆਖਿਆ ਕਿ ਇਸ 'ਚ ਜਾਨ ਮਾਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੈ। ਯੂ. ਐੱਸ. ਜੀ. ਐੱਸ. ਨੇ ਇਸ ਭੂਚਾਲ ਦੀ ਤੀਬਰਤਾ ਪਹਿਲਾਂ 7.2 ਦੱਸੀ ਸੀ। ਇਹ ਭੂਚਾਲ ਚਿਲੀ ਦੇ ਕਾਂਸਟੀਟਿਊਸ਼ੀਅਨ ਤੋਂ 41 ਮੀਲ (66 ਕਿ. ਮੀ.) ਪੱਛਮ-ਦੱਖਣੀ ਦਿਸ਼ਾ 'ਚ ਆਇਆ। ਬਿਆਨ 'ਚ ਆਖਿਆ ਗਿਆ ਕਿ ਕੁਲ ਮਿਲਾ ਕੇ ਇਸ ਖੇਤਰ ਦੀ ਆਬਾਦੀ ਭੂਚਾਲ-ਰਹਿਤ ਮਕਾਨਾਂ 'ਚ ਰਹਿੰਦੀ ਹੈ, ਹਾਲਾਂਕਿ ਕਮਜ਼ੋਰ ਘਰ ਵੀ ਮੌਜੂਦ ਹਨ।
ਮੱਕਾ-ਮਦੀਨਾ ਨੂੰ ਜੋੜਣ ਵਾਲੀ ਟ੍ਰੇਨ ਨੂੰ ਲੱਗੀ ਅੱਗ, 5 ਜ਼ਖਮੀ
NEXT STORY