ਕਾਠਮੰਡੂ (ਭਾਸ਼ਾ)- ਨੇਪਾਲ 'ਚ ਵੀਰਵਾਰ ਨੂੰ ਇਕ ਮੰਦਰ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ 7 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਰਹਿਣ ਵਾਲੇ ਮੁਲਜ਼ਮਾਂ ਵਿਚ ਇਕ ਰਵੀ ਮਲਿਕ ਵੀ ਸ਼ਾਮਲ ਹੈ, ਜੋ ਉਸ ਵਿਚ ਜ਼ਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਨਕਪੁਰ ਦੇ ਬਿਹਾਰ ਕੁੰਡਾ ਮੰਦਰ ਨੇੜੇ ਲੁੱਟਖੋਹ ਕਰਨ ਲਈ ਇਕੱਠੇ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੋ ਪਿਸਤੌਲ, ਦੋ ਰਾਉਂਡ ਗੋਲੀ, ਇਕ ਮੈਗਜ਼ੀਨ, ਇਕ ਚਾਕੂ ਅਤੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ।
ਗੁ. ਗਲੇਨਵੁੱਡ ਸਾਹਿਬ ਵਿਖੇ ਹਜ਼ੂਰੀ ਰਾਗੀ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਿੱਘੀ ਵਿਦਾਇਗੀ
NEXT STORY