ਜਿਨਾਨ— ਚੀਨ ਦੇ ਰਿਜਾਓਂ ਸੂਬੇ ਦੇ ਤੱਟੀ ਇਲਾਕੇ 'ਚ ਸ਼ੁੱਕਰਵਾਰ ਨੂੰ ਕਿਸ਼ਤੀ ਡੁੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਲੋਕ ਲਾਪਤਾ ਹੋ ਗਏ। ਕਿਸ਼ਤੀ ਹਾਦਸਾ ਸ਼ੁੱਕਰਵਾਰ ਸ਼ਾਮੀਂ ਕਰੀਬ 6 ਵਜੇ ਹੋਇਆ। ਕਿਸ਼ਤੀ ਹਿਬੀਈ ਸੂਬੇ ਤੋਂ ਨਿਕਲੀ ਤਾਂ ਅੱਗੇ ਹਨੇਰੀ 'ਚ ਫਸ ਗਈ ਤੇ ਰਿਜਾਓਂ ਸੂਬੇ ਦੇ ਤੱਟ 'ਤੇ ਆ ਤੇ ਡੁੱਬ ਗਈ। 11 ਘੰਟਿਆਂ ਦੀ ਸਖਤ ਮਿਤਨਤ ਤੋਂ ਬਾਅਦ 7 ਲਾਸ਼ਾਂ ਨੂੰ ਲੱਭ ਲਿਆ ਗਿਆ ਜਦਕਿ ਦੋ ਹੋਰ ਦੀ ਤਲਾਸ਼ ਅਜੇ ਜਾਰੀ ਹੈ। ਜਿਸ ਵੇਲੇ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋਈ ਉਸ ਵੇਲੇ ਹਵਾ ਬਹੁਤ ਤੇਜ਼ ਸੀ।
ਪਾਕਿ ਤੇ ਚੀਨ ਨੂੰ ਝਟਕਾ, ਕਸ਼ਮੀਰ 'ਤੇ ਯੂ,ਐੱਨ.ਐੱਸ.ਸੀ. ਦੀ ਬੈਠਕ ਬੇਨਤੀਜਾ
NEXT STORY