ਕਾਬੁਲ (ਏ.ਐਫ.ਪੀ.)- ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਕਿਹਾ ਹੈ ਕਿ ਅਫਗਾਨਿਸਤਾਨ 'ਚ ਹਾਲ ਹੀ ਵਿਚ ਰਾਸ਼ਟਰਪਤੀ ਚੋਣਾਂ ਨਾਲ ਸਬੰਧਿਤ ਹਿੰਸਾ 'ਚ ਸੈਂਕੜੇ ਲੋਕ ਮਾਰੇ ਗਏ ਜਾਂ ਜ਼ਖਮੀ ਹੋ ਗਏ। ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਾਨ (ਯੂ.ਐਨ.ਏ.ਐਮ.ਏ.) ਨੇ ਆਪਣੀ ਰਿਪੋਰਟ ਵਿਚ ਕਿਹਾ ਕਿ 8 ਜੂਨ ਤੋਂ ਲੈ ਕੇ 30 ਸਤੰਬਰ ਤੱਕ ਚੋਣ ਹਿੰਸਾ ਵਿਚ 85 ਲੋਕ ਮਾਰੇ ਗਏ ਅਤੇ 373 ਹੋਰ ਜ਼ਖਮੀ ਹੋ ਗਏ। ਚੋਣਾਂ ਵਾਲੇ ਦਿਨ ਹੋਈ ਹਿੰਸਾ ਵਿਚ 28 ਆਮ ਲੋਕ ਮਾਰੇ ਗਏ ਅਤੇ 249 ਹੋਰ ਜ਼ਖਮੀ ਹੋ ਗਏ।
ਜ਼ਖਮੀਆਂ 'ਚ ਇਕ ਤਿਹਾਈ ਤੋਂ ਵਧੇਰੇ ਬੱਚੇ ਸਨ। ਮ੍ਰਿਤਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਣ ਦੇ ਬਾਵਜੂਦ ਅਫਗਾਨ ਸੁਰੱਖਿਆ ਦਸਤਿਆਂ ਨੇ ਚੋਣਾਂ ਵਾਲੇ ਦਿਨ ਨੂੰ ਇਕ ਵੱਡੀ ਸਫਲਤਾ ਦੱਸਿਆ ਅਤੇ ਕਿਹਾ ਕਿ ਤਾਲਿਬਾਨ ਕੋਈ ਅਜਿਹਾ ਵੱਡਾ ਹਮਲਾ ਕਰਨ ਵਿਚ ਅਸਫਲ ਰਿਹਾ ਜੋ ਅਖਬਾਰਾਂ ਵਿਚ ਸੁਰਖੀਆਂ ਬਣਦਾ। ਰਿਪੋਰਟ ਵਿਚ ਕਿਹਾ ਗਿਆ ਕਿ ਤਾਲਿਬਾਨ ਨੇ ਜ਼ਿਆਦਾਤਰ ਹਮਲਿਆਂ ਵਿਚ ਰਾਕੇਟਾਂ, ਗ੍ਰੇਨੇਡਾਂ ਅਤੇ ਮੋਰਟਾਰ ਦੀ ਵਰਤੋਂ ਕੀਤੀ। ਚੋਣ ਕੇਂਦਰਾਂ ਅਤੇ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਲਈ ਦੇਸੀ ਬੰਬਾਂ ਤੱਕ ਦੀ ਵਰਤੋਂ ਕੀਤੀ ਗਈ। ਬੀਤੀ 28 ਜੁਲਾਈ ਨੂੰ ਚੋਣ ਪ੍ਰਚਾਰ ਸ਼ੁਰੂ ਹੋਣ ਵਾਲੇ ਦਿਨ ਹੀ ਅੱਤਵਾਦੀਆਂ ਨੇ ਕਾਬੁਲ ਵਿਚ ਹਮਲਾ ਕੀਤਾ, ਜਿਸ ਵਿਚ 21 ਲੋਕ ਮਾਰੇ ਗਏ ਅਤੇ 50 ਹੋਰ ਜ਼ਖਮੀ ਹੋ ਗਏ।
ਹਾਂਗਕਾਂਗ ਨਹੀਂ ਬਣ ਰਿਹਾ 'ਪੁਲਸ ਸਟੇਟ' : ਕੈਰੀ ਲੈਮ
NEXT STORY