ਤ੍ਰਿਪੋਲੀ (ਰਾਇਟਰ)- ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਮਿਟੀਗਾ ਹਵਾਈ ਅੱਡੇ ਦੇ ਨੇੜੇ ਹਥਿਆਰਬੰਦ ਫੋਰਸ ਦੀ ਵਿਰੋਧੀ ਧੜਿਆਂ ਵਿਚਕਾਰ ਸੋਮਵਾਰ ਨੂੰ ਹੋਏ ਸੰਘਰਸ਼ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਸੰਘਰਸ਼ ਵਿਚ ਲਗਭਗ 30 ਲੋਕ ਜ਼ਖਮੀ ਵੀ ਹੋਏ ਹਨ। ਇਸ ਘਟਨਾ ਤੋਂ ਬਾਅਦ ਮਿਟੀਗਾ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਇਸ ਦੌਰਾਨ ਮਿਟੀਗਾ ਹਵਾਈ ਅੱਡੇ ’ਤੇ ਸੁਰੱਖਿਆ ਹੋਰ ਵਧਾ ਦਿੱਤੀ ਹੈ। ਸਵੇਰ ਤੋਂ ਦੋਹਾਂ ਪਾਸਿਆਂ ਤੋਂ ਭਾਰੀ ਫਾਇਰਿੰਗ ਹੋਈ। ਜੰਗੀ ਖੇਤਰ ਦੇ ਸਕੂਲ ਬੰਦ ਸਨ ਅਤੇ ਸਰਕਾਰੀ ਦਫਤਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ।
ਸਾਊਦੀ ਅਰਬ 'ਚ 35 ਸਾਲਾਂ ਬਾਅਦ ਲੋਕਾਂ ਨੂੰ ਮਿਲੀ ਇਹ ਖੁੱਲ੍ਹ
NEXT STORY