ਬੇਰੂਤ— ਰੂਸ ਤੇ ਸੀਰੀਆ ਸਰਕਾਰ ਦੇ ਹਵਾਈ ਹਮਲਿਆਂ 'ਚ ਬੁੱਧਵਾਰ ਨੂੰ ਦੋ ਬਚਾਅ ਕਰਮਚਾਰੀਆਂ ਸਣੇ 9 ਲੋਕਾਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ ਦੇ ਇਕ ਨਿਗਰਾਨੀ ਸੰਗਠਨ ਸਮੂਹ ਨੇ ਇਹ ਜਾਣਕਾਰੀ ਦਿੱਤੀ ਹੈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਇਦਲਿਬ ਸੂਬੇ ਦੇ ਖਾਨ ਸ਼ੇਖੋਨ ਕਸਬੇ 'ਚ ਰੂਸ ਤੇ ਸੀਰੀਆ ਸਰਕਾਰ ਵਲੋਂ ਇਕ ਐਂਬੂਲੈਂਸ 'ਤੇ ਕੀਤੇ ਗਏ ਹਮਲੇ 'ਚ ਦੋ ਗੈਰ-ਫੌਜੀ ਬਚਾਅ ਕਰਮਚਾਰੀਆਂ, ਜਿਨ੍ਹਾਂ ਨੂੰ ਵਾਈਟ ਹੈਲਮਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀ ਮੌਤ ਹੋ ਗਈ।
ਬਚਾਅ ਸਮੂਹ ਨੇ ਦੱਸਿਆ ਕਿ ਰੂਸੀ ਜੰਗੀ ਜਹਾਜ਼ਾਂ ਵਲੋਂ ਬਚਾਅ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ ਕਿਉਂਕਿ ਉਹ ਜ਼ਖਮੀ ਨਾਗਰਿਕਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਰਹੇ ਸਨ। ਸਮੂਹ ਨੇ ਦੱਸਿਆ ਕਿ ਇਸ ਦੌਰਾਨ ਹੋਰ ਪੰਜ ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਇਦਲਿਬ ਸੂਬੇ ਦੇ ਵੱਖ-ਵੱਖ ਹਿੱਸਿਆਂ 'ਤੇ ਹੋਏ ਹਵਾਈ ਹਮਲਿਆਂ 'ਚ 7 ਹੋਰ ਲੋਕਾਂ ਦੀ ਮੌਤ ਹੋ ਗਈ।
ਪੁਤਿਨ, ਟਰੰਪ ਜੀ-20 'ਚ ਈਰਾਨ ਤੇ ਹਥਿਆਰਾਂ 'ਤੇ ਕਰਨਗੇ ਚਰਚਾ
NEXT STORY