ਨਿਊਯਾਰਕ (ਅਨਸ)–ਅਧਿਆਪਕ ਅਤੇ ਮਾਤਾ-ਪਿਤਾ ਗੌਰ ਕਰਨ। ਮਿਡਲ ਸਕੂਲਾਂ ਦੇ 94 ਫੀਸਦੀ ਅਧਿਆਪਕ ਉੱਚ ਪੱਧਰ ਦੇ ਤਣਾਅ ਤੋਂ ਪੀੜਤ ਰਹਿੰਦੇ ਹਨ, ਜਿਸ ਦਾ ਵਿਦਿਆਰਥੀਆਂ ਦੇ ਨਤੀਜੇ ’ਤੇ ਨਾਂਹਪੱਖੀ ਪ੍ਰਭਾਵ ਪੈ ਸਕਦਾ ਹੈ। ਇਕ ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ। ਖੋਜ ਦੇ ਨਤੀਜੇ ’ਚ ਅੱਗੇ ਕਿਹਾ ਗਿਆ ਹੈ ਕਿ ਅਧਿਆਪਕਾਂ ਵਲੋਂ ਮਹਿਸੂਸ ਕੀਤਾ ਗਿਆ ਹੈ ਕਿ ਸਿੱਖਿਅਕ ਅਤੇ ਰਸਮੀ ਦੋਹਾਂ ਰੂਪ ਨਾਲ ਸਿੱਖਿਆ ਦੇ ਬੋਝ ਨੂੰ ਘੱਟ ਕਰਨਾ ਵਿਦਿਆਰਥੀ ਦੀ ਸਫਲਤਾ ’ਚ ਸੁਧਾਰ ਲਈ ਅਹਿਮ ਹੈ।
ਮੁੱਢਲੇ ਸਕੂਲਾਂ ਦੇ ਅਧਿਆਪਕਾਂ ਦਰਮਿਆਨ ਤਣਾਅ ਦਾ ਅਧਿਐਨ ਕੀਤੇ ਜਾਣ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਅਧਿਆਪਕਾਂ ਦੇ ਤਣਾਅ ’ਚ ਰਹਿਣ ਦਾ ਵਿਦਿਆਰਥੀਆਂ ਦੇ ਨਤੀਜੇ ’ਤੇ ਨਾਂਹਪੱਖੀ ਅਸਰ ਹੋ ਸਕਦਾ ਹੈ। ਅਮਰੀਕਾ ’ਚ ਮਿਸੌਰੀ ਯੂਨੀਵਰਸਿਟੀ ਤੋਂ ਅਧਿਐਨਕਰਤਾ ਕੀਥ ਹਰਮਨ ਨੇ ਕਿਹਾ ਕਿ ਮਾੜੀ ਕਿਸਮਤ ਨਾਲ ਸਾਡੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਕਈ ਅਧਿਆਪਕਾਂ ਨੂੰ ਉਹ ਸਮਰਥਨ ਨਹੀਂ ਮਿਲ ਰਿਹਾ, ਜੋ ਉਨ੍ਹਾਂ ਨੂੰ ਆਪਣੀ ਨੌਕਰੀ ਦੇ ਤਣਾਅ ਨਾਲ ਪੂਰੀ ਤਰ੍ਹਾਂ ਨਜਿੱਠਣ ਲਈ ਜ਼ਰੂਰੀ ਹੈ।
ਕਰੋਨਾ ਵਾਇਰਸ ਦੀ ਦਹਿਸ਼ਤ : ਐਪਲ ਨੇ ਚੀਨ ਦੇ ਵੁਹਾਨ 'ਚੋਂ ਬੰਦ ਕੀਤੀਆਂ ਆਪਣੀਆਂ ਬ੍ਰਾਂਚਾਂ
NEXT STORY