ਟੋਕੀਓ- ਕੀ ਤੁਸੀਂ ਕਦੇ ਅਜਿਹੇ ਪਿੰਡ ਬਾਰੇ ਸੁਣਿਆ ਹੈ, ਜਿਥੇ ਬੱਚਿਆਂ ਦੀ ਥਾਂ ਪੁਤਲਿਆਂ ਨੇ ਲੈ ਲਈ ਹੋਵੇ। ਸਵਾਲ ਸੁਣ ਕੇ ਚਾਹੇ ਤੁਹਾਨੂੰ ਹੈਰਾਨੀ ਹੋ ਰਹੀ ਹੋਵੇ ਪਰ ਜਾਪਾਨ ਦੇ ਇਕ ਪਿੰਡ ਵਿਚ ਇਹ ਗੱਲ ਹਕੀਕਤ ਸਾਬਿਤ ਹੁੰਦੀ ਹੈ। ਜਾਪਾਨ ਦੇ ਨੋਗੋਰੋ ਪਿੰਡ ਨੂੰ ਭੂਤਾਂ ਦਾ ਪਿੰਡ ਕਿਹਾ ਜਾਂਦਾ ਹੈ। ਪਹਾੜਾਂ 'ਤੇ ਵੱਸੇ ਇਸ ਪਿੰਡ ਵਿਚ ਪਿਛਲੇ 18 ਸਾਲਾਂ ਤੋਂ ਇਕ ਵੀ ਬੱਚਾ ਪੈਦਾ ਨਹੀਂ ਹੋਇਆ ਹੈ। ਸਾਲ 2012 ਵਿਚ ਜਦੋਂ ਦੋ ਬੱਚਿਆਂ ਨੇ 6ਵੀਂ ਕਲਾਸ ਦੀ ਪੜਾਈ ਪੂਰੀ ਕੀਤੀ ਸੀ ਉਦੋਂ ਤੋਂ ਇਥੇ ਪ੍ਰਾਈਮਰੀ ਸਕੂਲ ਬੰਦ ਹੈ ਕਿਉਂਕਿ ਬੱਚੇ ਹੈ ਹੀ ਨਹੀਂ ਜੋ ਸਕੂਲ ਜਾਣਗੇ। ਆਓ ਜਾਣਦੇ ਹਾਂ ਇਸ ਪਿੰਡ ਦੀ ਅਜੀਬ ਦਾਸਤਾਨ ਬਾਰੇ।
ਬੱਚਿਆਂ ਦੀ ਕਿਲਕਾਰੀ ਤੋਂ ਮਹਿਰੂਮ ਇਸ ਪਿੰਡ ਦਾ ਹਾਸਾ ਮੰਨੋ ਫਿੱਕਾ ਪੈ ਗਿਆ ਸੀ ਪਰ ਉਮੀਦ 'ਤੇ ਪੂਰੀ ਦੁਨੀਆ ਕਾਇਮ ਹੈ। ਕੁਝ ਦਿਨ ਪਹਿਲਾਂ ਹੀ ਜਾਪਾਨ ਦੀ ਹੀ ਨਿਵਾਸੀ 70 ਸਾਲ ਦੀ ਇਕ ਮਹਿਲਾ ਸੁਕੁਮੀ ਨੇ ਇਸ ਪਿੰਡ ਦੇ ਹਾਸੇ ਵਾਪਸ ਲਿਆਉਣ ਤੇ ਇਸ ਨੂੰ ਦੁਬਾਰਾ ਗੁਲਜ਼ਾਰ ਬਣਾਉਣ ਦਾ ਫੈਸਲਾ ਲਿਆ। ਸੁਕੁਮੀ ਆਯਾਨੋ ਨੇ ਪਿੰਡ ਦੇ ਬੱਚਿਆਂ ਦੀ ਕਮੀ ਦੇ ਕਾਰਨ ਬੰਦ ਹੋ ਚੁੱਕੇ ਪ੍ਰਾਈਮਰੀ ਸਕੂਲ ਦੀ ਰੌਣਕ ਨੂੰ ਪੁਤਲਿਆਂ ਦੇ ਰਾਹੀਂ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਛੋਟੇ ਬੱਚਿਆਂ ਦੇ 40 ਤੋਂ ਵਧੇਰੇ ਪੁਤਲੇ ਬਣਾ ਕੇ ਪਿੰਡ ਦੇ ਇਸ ਸਕੂਲ ਵਿਚ ਰੱਖੇ ਹਨ।
ਆਯਾਨੋ ਨੇ ਦੱਸਿਆ ਕਿ ਇਸ ਪਿੰਡ ਵਿਚ ਕਿਸੇ ਬੱਚੇ ਦਾ ਜਨਮ ਹੋਏ ਨੂੰ ਇਕ ਲੰਬਾ ਸਮਾਂ ਬੀਤ ਚੁੱਕਾ ਹੈ। ਆਯਾਨੋ ਪਿਛਲੇ ਸੱਤ ਸਾਲਾਂ ਤੋਂ ਡਾਲ ਫੈਸਟਿਵਲ ਨੂੰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਦੀ ਇੱਛਾ ਹੈ ਕਿ ਇਥੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਦਿਖਣ। ਇਸ ਲਈ ਥਾਂ-ਥਾਂ ਬੱਚਿਆਂ ਦੇ ਪੁਤਲੇ ਬਣਾ ਕੇ ਲਗਾ ਰਹੀ ਹੈ।
ਇਮਰਾਨ ਖਾਨ ਦੇ ਮੰਤਰੀ ਨੇ ਲਾਏ ਠੁਮਕੇ, ਵੀਡੀਓ ਦੇਖ ਲੋਕਾਂ ਲਏ ਚੱਸਕੇ
NEXT STORY