ਲੰਡਨ (ਏਜੰਸੀ)- ਕਸਰ ਰੋਜ਼ਾਨਾ ਕੀਤੀ ਜਾਵੇ ਜਾਂ ਕਦੇ-ਕਦੇ ਸਰੀਰਕ ਸਿਹਤ ਲਈ ਫਾਇਦੇਮੰਦ ਹੀ ਹੁੰਦਾ ਹੈ। ਚੂਹੇ 'ਤੇ ਪ੍ਰਯੋਗ ਦੌਰਾਨ ਵਿਗਿਆਨਕਾਂ ਨੇ ਪਾਇਆ ਕਿ ਥੋੜੀ ਦੇਰ ਦੀ ਕਸਰਤ ਨਾਲ ਹੀ ਇਕ ਅਜਿਹੇ ਜੀਨ ਦੀ ਸਰਗਰਮੀ ਵੱਧ ਜਾਂਦੀ ਹੈ, ਜੋ ਦਿਮਾਗ ਦੇ ਹਿਪੋਕੈਂਪਸ ਹਿੱਸੇ ਵਿਚ ਨਿਊਰਾਨ ਵਿਚਾਲੇ ਸੰਪਰਕ ਬਣਾਉਣ ਵਿਚ ਸਹਾਇਕ ਹੁੰਦਾ ਹੈ। ਹਿਪੋਕੈਂਪਸ ਦਿਮਾਗ ਦਾ ਉਹ ਹਿੱਸਾ ਹੈ ਜੋ ਯਾਦਦਾਸ਼ਤ ਅਤੇ ਸਿੱਖਣ ਦੀ ਸਮਰੱਥਾ ਨਾਲ ਸਬੰਧਿਤ ਹੈ।
ਖੋਜਕਰਤਾ ਗੈਰੀ ਵੇਸਟਬਰੂਕ ਨੇ ਕਿਹਾ ਕਿ ਕਸਰਤ ਇਕਦਮ ਸਸਤਾ ਇਲਾਜ ਹੈ। ਇਸ ਦੇ ਲਈ ਤੁਹਾਨੂੰ ਕਿਸੇ ਵੱਡੇ ਜਿਮ ਨਾਲ ਜੁੜਣ ਦੀ ਜਾਂ ਰੋਜ਼ਾਨਾ 10 ਮੀਲ ਦੌੜਣ ਦੀ ਲੋੜ ਵੀ ਨਹੀਂ ਹੁੰਦੀ। ਵਿਗਿਆਨੀਆਂ ਨੇ ਕਿਹਾ ਕਿ ਹਫਤੇ ਵਿਚ ਕਿਸੇ ਦਿਨ ਬਾਸਕਿਟਬਾਲ ਖੇਡਣਾ ਜਾਂ 4000 ਕਦਮ ਚੱਲਣਾ ਵੀ ਦਿਮਾਗ ਦੇ ਲਿਹਾਜ਼ ਲਈ ਫਾਇਦੇਮੰਦ ਕਸਰਤ ਦੀ ਸ਼੍ਰਣੀ ਵਿਚ ਆਉਂਦਾ ਹੈ। ਇਸ ਦੇ ਲਈ ਰੋਜ਼ ਬਹੁਤ ਪਸੀਨਾ ਵਹਾਉਣਾ ਜ਼ਰੂਰੀ ਨਹੀਂ ਹੈ।
ਇਮਰਾਨ ਖਾਨ ਨੇ ਅਮਰੀਕੀ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ
NEXT STORY