ਸਾਈਬੇਰੀਆ—ਸਾਈਬੇਰੀਆ ਦੇ ਕ੍ਰਾਸਨੋਯਾਸਰਕ 'ਚ ਪਾਰਟੀ ਦੌਰਾਨ ਲੜਕਿਆਂ ਨੇ ਬਹੁਤ ਜ਼ਿਆਦਾ ਗਰਮ ਓਵਨ ਦੇ ਅੰਦਰ ਜਿਊਂਦੇ ਬਿੱਲੀ ਦੇ ਬੱਚੇ ਨੂੰ ਸੁੱਟ ਦਿੱਤਾ। ਲੜਕੇ ਨੇ ਜਦੋਂ ਬਿੱਲੀ ਦੇ ਬੱਚੇ ਨੂੰ ਓਵਨ 'ਚ ਸੁੱਟ ਰਿਹਾ ਸੀ, ਤਦ ਉਹ ਲੜਕਾ ਉਸ ਦੀ ਹਰਕਤ ਦੇਖ ਕੇ ਹੱਸ ਰਿਹਾ ਸੀ। ਇਸ ਦੌਰਾਨ ਉਨ੍ਹਾਂ 'ਚੋਂ ਇਕ ਲੜਕਾ ਘਟਨਾ ਦਾ ਵੀਡੀਓ ਬਣਾਉਣ ਲੱਗਿਆ, ਜਦੋਂਕਿ ਇਕ ਹੋਰ ਲੜਕਾ ਕਹਿ ਰਿਹਾ ਸੀ ਕਿ ਚਲੋ ਇਕ ਵਾਰ ਫਿਰ ਤੋਂ ਉਸ ਨੂੰ ਓਵਨ 'ਚ ਸੁੱਟੋ। ਘਟਨਾ ਨਾਲ ਜੁੜੀ ਫੁਟੇਜ ਜਦੋਂ ਸੋਸ਼ਲ ਮੀਡੀਆ 'ਤੇ ਆਈ ਤਾਂ ਲੋਕਾਂ ਬਿੱਲੀ 'ਤੇ ਹੋਏ ਅੱਤਿਆਚਾਰ 'ਤੇ ਖੇਦ ਜਿਤਾਇਆ ਅਤੇ ਲੜਕਿਆਂ ਦੀ ਇਸ ਹਰਕਤ 'ਤੇ ਇਤਰਾਜ ਜਿਤਾਇਆ।
ਕੀ ਹੈ ਵੀਡੀਓ 'ਚ
ਘਟਨਾ ਨਾਲ ਜੁੜੀ ਫੁਟੇਜ 'ਚ ਕਾਲੇ ਰੰਗ ਦੀ ਬਿੱਲੀ ਨਜ਼ਰ ਆ ਰਹੀ ਸੀ। ਅਚਾਨਕ ਉਸ ਨੂੰ ਇਕ ਲੜਕਾ ਫੜਦਾ ਹੈ ਅਤੇ 375 ਡਿਗਰੀ ਤਾਪਮਾਨ ਵਾਲੇ ਓਵਨ 'ਚ ਸੁੱਟਣ ਲੱਗਾ ਸੀ। ਦੋਸ਼ੀ ਲੜਕੇ ਦੀ ਪਛਾਣ 18 ਸਾਲ ਦੇ ਕਿਰਿੱਲ ਬੇਰਿਓਜਿਨ ਦੇ ਰੂਪ 'ਚ ਹੋਈ ਹੈ। ਬਿੱਲੀ ਨਾਲ ਕੀਤੇ ਗਏ ਇਸ ਅਤਿਆਚਾਰ ਦੀ ਕਲਿਪ ਪਹਿਲੇ ਬੇਰਿਓਜਿਨ ਨੇ ਆਪਣੇ ਸੋਸ਼ਲ ਮੀਡੀਆ ਅਕਾਓਂਟ 'ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਹਟਾ ਲਿਆ ਗਿਆ। ਫਿਲਹਾਲ ਬਿੱਲੀ ਦੀ ਸਥਿਤੀ ਦੇ ਬਾਰੇ 'ਚ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਬੇਰਿਓਜਿਨ ਕ੍ਰੇਸਨੋਯਾਸਰਕ ਕਾਲਜ ਆਫ ਰੇਡਿਓ ਇਲੈਕਟ੍ਰਾਨਿਕਸ ਐਂਡ ਇੰਫਾਰਨਮੇਸ਼ਨ ਤਕਨਾਲੋਜੀ 'ਚ ਪੜਦਾ ਹੈ। ਰੂਸੀ ਜਾਂਚ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਘਟਨਾ ਦਾ ਵੀਡੀਓ ਇੰਟਰਨੈੱਟ 'ਤੇ ਨੌਜਵਾਨਾਂ ਨੇ ਪੋਸਟ ਕੀਤਾ ਸੀ। ਇਹ ਘਟਨਾ ਇਕ ਹਾਉਸ ਪਾਰਟੀ ਦੌਰਾਨ ਕੀਤੀ ਸੀ। ਫਿਲਹਾਲ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਹੀ ਫੈਸਲਾ ਲਿਆ ਜਾਵੇਗਾ।
ਡਰੱਗਜ਼ ਦੀ ਤਸੱਕਰੀ ਕਰਨ ਵਾਲਿਆਂ ਨੂੰ ਮਿਲਣੀ ਚਾਹੀਦੀ 'ਮੌਤ ਦੀ ਸਜ਼ਾ' :ਟਰੰਪ
NEXT STORY