ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਸੋਮਵਾਰ ਨੂੰ ਇਕ ਉਪ ਨਗਰੀ ਸੜਕ 'ਤੇ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਆਪਣੇ ਬਿਆਨ ਵਿਚ ਪੁਸ਼ਟੀ ਕੀਤੀ ਕਿ ਯਾਤਰਾ ਦੌਰਾਨ ਮੋਟਰਸਾਇਕਲ ਕੰਟਰੋਲ ਤੋਂ ਬਾਹਰ ਹੋ ਗਈ ਸੀ, ਜਿਸ ਕਾਰਨ ਉਸ 'ਤੇ ਸਵਾਰ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਮਗਰੋਂ ਵਿਅਕਤੀ ਬਾਈਕ ਤੋਂ ਕਈ ਮੀਟਰ ਦੀ ਦੂਰੀ 'ਤੇ ਡਿੱਗਿਆ ਸੀ।
ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਔਬਰਨ ਵਿਚ ਰਿਕਾਰਡ ਸਟ੍ਰੀਟ 'ਤੇ ਬੁਲਾਇਆ ਗਿਆ। ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਅਧਿਕਾਰੀਆਂ ਨੇ ਹਾਦਸੇ ਦੇ ਸ਼ਿਕਾਰ 30 ਸਾਲਾ ਵਿਅਕਤੀ ਦਾ ਇਲਾਜ ਕੀਤਾ ਪਰ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਔਬਰਨ ਪੁਲਸ ਨੇ ਹਾਦਸੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਸੜਕ 'ਤੇ ਕਾਫੀ ਸਮੇਂ ਤੱਕ ਆਵਾਜਾਈ ਠੱਪ ਰਹੀ।
ਜਰਮਨ ਦੇ ਕਰਾਟੇ ਪਹਿਲਵਾਨ ਅਮ੍ਰਿਤ ਕਾਹਲੋਂ ਨੂੰ ਮਿਲਿਆ ਇਹ ਆਫਰ
NEXT STORY