ਕਾਬੁਲ— ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਦੇਸ਼ 'ਚ ਜਾਰੀ ਸੰਘਰਸ਼ ਨੂੰ ਖਤਮ ਕਰ ਕੇ ਇਥੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਈਦ ਅਲ-ਅਧਾ ਦੀ ਨਮਾਜ਼ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਨੀ ਨੇ ਕਿਹਾ ਕਿ ਅਫਗਾਨਿਸਤਾਨੀ ਨਾਗਰਿਕ ਸਥਾਈ ਰੂਪ ਨਾਲ ਦੇਸ਼ 'ਚ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਨ, ਜਿਸ ਨਾਲ ਦੇਸ਼ ਦੇ ਲੋਕਾਂ ਦਾ ਸਨਮਾਨ ਪੁਖਤਾ ਹੋ ਸਕੇ। ਈਦ ਅਲ-ਅਧਾ ਦੇ ਮੌਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੇ ਹੋਰ ਸ਼ਹਿਰਾਂ 'ਚ ਲੋਕਾਂ ਨੇ ਸਖਤ ਸੁਰੱਖਿਆ ਦੇ ਵਿਚਾਲੇ ਨਮਾਜ਼ ਅਦਾ ਕੀਤੀ ਤੇ ਇਕ-ਦੂਜੇ ਨੂੰ ਤਿਓਹਾਰ ਦੀ ਵਧਾਈ ਦਿੱਤੀ। ਅਫਗਾਨਿਸਤਾਨ 'ਚ ਇਸ ਮੌਕੇ 'ਤੇ ਹਾਲਾਂਕਿ ਕਿਸੇ ਦੁਖਦ ਘਟਨਾ ਦੀ ਜਾਣਕਾਰੀ ਨਹੀਂ ਹੈ। ਗਨੀ ਨੇ ਕਿਹਾ ਕਿ ਦੇਸ਼ 'ਚ ਰਾਸ਼ਟਰਪਤੀ ਦਾ ਚੋਣਾਂ ਕਰਵਾਉਣਾ ਬੇਹੱਦ ਜ਼ਰੂਰੀ ਹੈ ਤੇ ਸਰਕਾਰ ਨੇ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਅਫਗਾਨਿਸਤਾਨ ਦੀ ਅਗਵਾਈ 'ਚ ਸ਼ਾਂਤੀ ਗੱਲਬਾਤ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੀ ਕੋਈ ਵੀ ਗੱਲਬਾਤ ਸਰਕਾਰੀ ਵਫਦ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਹੈ।
'ਟ੍ਰੇਡ ਵਾਰ' ਤੋਂ ਬਾਅਦ ਹੁਣ ਅਮਰੀਕਾ ਤੇ ਚੀਨ ਨੇ ਇਸ ਮੁੱਦੇ 'ਤੇ ਫਸਾਏ ਸਿੰਗ
NEXT STORY