ਕਾਬੁਲ— ਅਮਰੀਕਾ ਵਲੋਂ ਅਫਗਾਨਿਸਤਾਨ 'ਚ ਕੀਤੇ ਡ੍ਰੋਨ ਹਮਲੇ 'ਚ 17 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀ ਇਸਲਾਮਿਸ ਸਟੇਟ ਦੇ ਸਨ। ਇਹ ਹਮਲਾ ਅਫਗਾਨਿਸਤਾਨ ਦੇ ਨੰਗਰਹਾਰ ਇਲਾਕੇ 'ਚ ਹੋਇਆ। ਸਥਾਨਕ ਨਿਊਜ਼ ਚੈਨਲ ਨੇ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਐਤਵਾਰ ਨੂੰ ਇਲਾਕੇ ਦੇ ਹਾਸਕਾ ਮੀਨਾ ਤੇ ਅਚਿਨ ਜ਼ਿਲੇ 'ਚ ਡ੍ਰੋਨ ਹਮਲੇ ਹੋਏ ਸਨ।
ਬਿਆਨ 'ਚ ਦੱਸਿਆ ਗਿਆ ਕਿ 14 ਅੱਤਵਾਦੀਆਂ ਨੂੰ ਹਾਸਕਾ ਮੀਨਾ ਇਲਾਕੇ 'ਚ ਢੇਰ ਕਰ ਦਿੱਤਾ ਗਿਆ ਤੇ 3 ਅੱਤਵਾਦੀ ਆਚਿਨ ਇਲਾਕੇ 'ਚ ਮਾਰੇ ਗਏ ਹਨ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨੰਗਰਹਾਰ ਇਲਾਕਾ ਅੱਤਵਾਦੀਆਂ ਨੂੰ ਲੈ ਕੇ ਕਾਫੀ ਸਮੇਂ ਤੋਂ ਅਮਰੀਕੀ ਸੁਰੱਖਿਆ ਬਲਾਂ ਦੇ ਨਿਸ਼ਾਨੇ 'ਤੇ ਹੈ। ਨੰਗਰਹਾਰ ਉਨ੍ਹਾਂ ਇਲਾਕਿਆਂ 'ਚੋਂ ਇਕ ਹੈ, ਜਿਥੇ ਸੁਰੱਖਿਆ ਬਲ ਲੰਬੇ ਸਮੇਂ ਤੋਂ ਅੱਤਵਾਦ ਦੇ ਖਿਲਾਫ ਅਫਗਾਨਿਸਤਾਨ ਦਾ ਸਾਥ ਦੇ ਰਹੇ ਹਨ।
ਰਿਪੋਰਟਸ ਦੀ ਮੰਨੀਏ ਤਾਂ ਅਮਰੀਕਾ ਦੇ ਜੰਗੀ ਜਹਾਜ਼ ਕਈ ਵਾਰ ਏਅਰਸਟ੍ਰਾਈਕ ਕਰ ਚੁੱਕੇ ਹਨ, ਉਥੇ ਇਸ ਦੀ ਸਪੈਸ਼ਨ ਫੋਰਸ ਗ੍ਰਾਊਂਡ ਆਪ੍ਰੇਸ਼ਨ ਵੀ ਕਰਦੀ ਰਹੀ ਹੈ। ਅਗਸਤ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਫਗਾਨਿਸਤਾਨ ਨੂੰ ਲੈ ਕੇ ਅਮਰੀਕਾ ਦੀ ਰਣਨੀਤੀ ਸਾਹਮਣੇ ਆਈ ਸੀ। ਜਿਸ 'ਚ ਤਾਲਿਬਾਨ ਖਿਲਾਫ ਸੁਰੱਖਿਆ ਬਲਾਂ ਨੂੰ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ ਸੀ। ਇਸ ਦੇ ਇਲਾਵਾ ਖੇਤਰ 'ਚ ਫੌਜੀਆਂ ਦੀ ਗਿਣਤੀ ਵਧਾਉਣ ਦੀ ਗੱਲ ਵੀ ਕਹੀ ਗਈ ਸੀ। ਫਿਲਹਾਲ 14,000 ਅਮਰੀਕੀ ਫੌਜੀ ਅਫਗਾਨਿਸਤਾਨ 'ਚ ਤਾਇਨਾਤ ਹਨ।
ਓਟਾਵਾ ’ਚ ਇਕ ਬਾੜੇ ਨੂੰ ਲੱਗੀ ਅੱਗ, ਕਈ ਜਾਨਵਰਾਂ ਦੀ ਮੌਤ
NEXT STORY