ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਭਿਆਨਕ ਹਵਾਈ ਹਾਦਸਾ ਵਾਪਰਿਆ। ਮੰਗਲਵਾਰ ਰਾਤ ਦੱਖਣੀ ਹੇਲਮੰਦ ਦੇ ਨਵਾ ਜ਼ਿਲ੍ਹੇ ਵਿਚ ਅਫਗਾਨ ਹਵਾਈ ਫੌਜ ਦੇ ਦੋ ਹੈਲੀਕਾਪਟਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਟੋਲੋ ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ, ਸੂਤਰਾਂ ਨੇ ਦੱਸਿਆ ਹੈ ਕਿ ਹੈਲੀਕਾਪਟਰਾਂ ਵੱਲੋਂ ਕਮਾਂਡੋ ਨੂੰ ਇਕ ਜਗ੍ਹਾ 'ਤੇ ਉਤਾਰਿਆ ਜਾ ਰਿਹਾ ਸੀ ਅਤੇ ਉੱਥੋਂ ਜ਼ਖਮੀ ਸੁਰੱਖਿਆ ਬਲਾਂ ਨੁੰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਦੋਵੇਂ ਹੈਲੀਕਾਪਟਰਾਂ ਦੀ ਟੱਕਰ ਹੋ ਗਈ। ਦੱਸਿਆ ਗਿਆ ਹੈ ਕਿ ਇਸ ਘਟਨਾ ਵਿਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭਾਵੇਂਕਿ ਹੁਣ ਤੱਕ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਵੱਲੋਂ ਇਸ ਹਾਦਸੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਉੱਥੇ ਸੂਬਾਈ ਗਵਰਨਰ ਦੇ ਬੁਲਾਰੇ ਓਮਰ ਜਵਾਕ ਨੇ ਨਵਾ ਜ਼ਿਲ੍ਹੇ ਵਿਚ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਇਸ 'ਤੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ।
ਦੁਨੀਆ ਦਾ ਪਹਿਲਾ ਮਾਮਲਾ, ਦੂਜੀ ਵਾਰ ਕੋਵਿਡ-19 ਨਾਲ ਪੀੜਤ ਹੋਣ 'ਤੇ 89 ਸਾਲਾ ਬੀਬੀ ਦੀ ਮੌਤ
NEXT STORY