ਡੇਰ ਸ਼ਾਰਕੀ— ਉੱਤਰ-ਪੱਛਮੀ ਸੀਰੀਆ 'ਚ ਇਕ ਹਵਾਈ ਹਮਲੇ 'ਚ ਸ਼ਨੀਵਾਰ ਨੂੰ ਇਕ ਔਰਤ ਸਣੇ ਉਸ ਦੇ 6 ਬੱਚਿਆਂ ਦੀ ਮੌਤ ਹੋ ਗਈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਇਦਲਿਬ ਸੂਬੇ ਦੇ ਡੇਰ ਸ਼ਾਰਕੀ 'ਚ ਕੀਤੇ ਗਏ ਹਮਲੇ 'ਚ ਇਕ ਮਕਾਨ 'ਚ ਰਹਿ ਰਹੇ ਪਰਿਵਾਰ ਦੇ ਸਾਰੇ ਮੈਂਬਰ ਮਾਰੇ ਗਏ।
ਆਬਜ਼ਰਵੇਟਰੀ ਨੇ ਦੱਸਿਆ ਕਿ ਡੇਰ ਸ਼ਾਰਕੀ ਪਿੰਡ 'ਚ ਹੋਏ ਇਸ ਤਾਜ਼ਾ ਹਮਲੇ 'ਚ ਤਿੰਨ ਹੋਰ ਲੋਕ ਵੀ ਜ਼ਖਮੀ ਹੋਏ ਹਨ। ਇਕ ਦਿਨ ਪਹਿਲਾਂ ਰੂਸੀ ਹਮਲੇ 'ਚ 6 ਬੱਚਿਆਂ ਸਣੇ 15 ਲੋਕ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਸੀਰੀਆਈ ਸੰਘਰਸ਼ 'ਚ ਹੁਣ ਤੱਕ 3,70,000 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।
ਪਾਕਿ ਫੌਜ ਦੇ ਬੁਲਾਰੇ ਦਾ ਵੱਡਾ ਬਿਆਨ, ਕਿਹਾ- ਫੌਜ ਪੂਰੀ ਤਰ੍ਹਾਂ ਤਿਆਰ
NEXT STORY