ਅਲਬਰਟਾ- ਕੈਨੇਡਾ ਦੇ ਸੂਬੇ ਅਲਬਰਟਾ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕੋਰੋਨਾ ਕਾਲ ਦੌਰਾਨ ਇਕ ਅਜਿਹਾ ਸ਼ਾਨਦਾਰ ਫੈਸਲਾ ਲਿਆ, ਜਿਸ ਬਾਰੇ ਜਾਣ ਕੇ ਤੁਸੀਂ ਵੀ ਉਨ੍ਹਾਂ ਦੀ ਸਿਫਤ ਕਰੋਗੇ। ਮੁੱਖ ਮੰਤਰੀ ਨੇ ਆਪਣੀ ਰਾਜਨੀਤਕ ਸਟਾਫ ਤੇ ਆਪਣੀ ਤਨਖਾਹ ਵਿਚੋਂ 7 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਇਸ ਪੈਸੇ ਦੀ ਵਰਤੋਂ ਉਹ ਕੋਰੋਨਾ ਸੰਕਟ ਤੋਂ ਉਭਰਨ ਲਈ ਕਰਨ ਵਾਲੇ ਹਨ।
ਉਨ੍ਹਾਂ ਦੇ ਇਸ ਕਦਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਕੈਲੀ ਦੇ ਇਸ ਫੈਸਲੇ ਨਾਲ ਇਕ ਮਿਲੀਅਨ ਡਾਲਰ ਦੀ ਬਚਤ ਹੋਵੇਗੀ ਹਾਲਾਂਕਿ ਇਹ ਰਕਮ ਬਹੁਤ ਜ਼ਿਆਦਾ ਨਹੀਂ ਹੈ ਪਰ ਇਹ ਸਭ ਲਈ ਉਦਾਹਰਣ ਹੈ। ਜੇਕਰ ਬਾਕੀ ਨੇਤਾ ਵੀ ਇਸੇ ਤਰ੍ਹਾਂ ਆਪਣੀ ਤਨਖਾਹ ਵਿਚੋਂ ਕੁਝ ਕਟੌਤੀ ਕਰਕੇ ਆਮ ਲੋਕਾਂ ਦੀ ਮਦਦ ਲਈ ਖਰਚਣ ਤਾਂਇਹ ਪੁੰਨ ਦਾ ਕੰਮ ਹੋਵੇਗਾ। ਇਸ ਦੇ ਨਾਲ ਹੀ ਸੂਬੇ ਦਾ ਵਿਕਾਸ ਤੁਰਿਆ ਰਹੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੁਝ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲਲ ਰਹੀ ਹੈ। ਇਸ ਕਾਰਨ ਦੇਸ਼ ਨੂੰ ਕਾਫੀ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।
ਪਾਕਿ ਸਰਕਾਰ ਦਾ ਵੱਡਾ ਕਦਮ, ਬਲੈਕਲਿਸਟ 'ਚੋਂ ਹਟਾਏ 5,807 ਨਾਮ
NEXT STORY