ਲੰਡਨ : ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਮੈਟਰੋਪੋਲੀਟਨ ਪੁਲਿਸ ਵਿੱਚ ਤਾਇਨਾਤ ਭਾਰਤੀ ਮੂਲ ਦੇ ਇੱਕ ਪੁਲਸ ਅਧਿਕਾਰੀ 'ਤੇ ਜਿਨਸੀ ਸ਼ੋਸ਼ਣ (ਯੌਨ ਉਤਪੀੜਨ) ਦੇ ਕਈ ਮਾਮਲਿਆਂ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਸਕਾਟਲੈਂਡ ਯਾਰਡ ਨੇ ਵੀਰਵਾਰ ਨੂੰ ਇਸ ਮਾਮਲੇ ਦੀ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਹੈ।
ਮੈਟਰੋਪੋਲੀਟਨ ਪੁਲਸ ਦੀ ਉੱਤਰ-ਪੱਛਮੀ ਕਮਾਂਡ ਯੂਨਿਟ ਵਿੱਚ ਤਾਇਨਾਤ ਡਿਟੈਕਟਿਵ ਸਾਰਜੈਂਟ ਪ੍ਰਕਾਸ਼ ਪਟੇਲ ਨੂੰ ਸ਼ੁੱਕਰਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਅਨੁਸਾਰ, ਪ੍ਰਕਾਸ਼ ਪਟੇਲ 'ਤੇ ਸ਼ੁੱਕਰਵਾਰ, 24 ਜੁਲਾਈ ਨੂੰ ਜਿਨਸੀ ਸ਼ੋਸ਼ਣ ਦੇ ਪੰਜ ਵੱਖ-ਵੱਖ ਦੋਸ਼ ਲਗਾਏ ਗਏ ਸਨ।
ਮਿਲੀਆਂ ਰਿਪੋਰਟਾਂ ਅਨੁਸਾਰ, ਇਨ੍ਹਾਂ ਪੰਜ ਮਾਮਲਿਆਂ ਵਿੱਚੋਂ ਇੱਕ ਘਟਨਾ ਸਾਲ 2024 ਦੀਆਂ ਗਰਮੀਆਂ ਦੌਰਾਨ ਕਿਸੇ ਅਣਪਛਾਤੀ ਤਾਰੀਖ਼ ਨੂੰ ਵਾਪਰੀ ਸੀ, ਜਦੋਂ ਕਿ ਬਾਕੀ ਚਾਰ ਘਟਨਾਵਾਂ ਮੰਗਲਵਾਰ, 3 ਦਸੰਬਰ 2024 ਨੂੰ ਹੋਈਆਂ ਸਨ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਾਰੇ ਗੰਭੀਰ ਦੋਸ਼ ਪਟੇਲ ਨੂੰ ਪਹਿਲਾਂ ਤੋਂ ਜਾਣਨ ਵਾਲੀਆਂ ਚਾਰ ਔਰਤਾਂ ਨਾਲ ਸਬੰਧਤ ਹਨ। ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਇਨ੍ਹਾਂ ਚਾਰੇ ਪੀੜਤ ਔਰਤਾਂ ਨੂੰ ਲਗਾਤਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਵਧਦੇ ਗਲੋਬਲ ਤਣਾਅ ਵਿਚਾਲੇ ਨੀਦਰਲੈਂਡ ਦਾ ਵੱਡਾ ਫ਼ੈਸਲਾ, ਅਮਰੀਕਾ-ਕੈਨੇਡਾ ਤੋਂ 86 ਟਨ ਸੋਨਾ ਹਟਾ ਕੇ ਲੰਡਨ ਭੇਜਿਆ
NEXT STORY