ਟੋਰਾਂਟੋ— ਵਿਦੇਸ਼ੀ ਧਰਤੀ 'ਤੇ ਜਾ ਕੇ ਪੰਜਾਬੀ ਵੱਡੀਆਂ ਮੱਲਾਂ ਮਾਰ ਰਹੇ ਹਨ ਜਾਂ ਇੰਝ ਕਹਿ ਲਿਆ ਜਾਵੇ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਉੱਥੇ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਇਹ ਗੱਲ ਅਮਰਜੀਤ ਸਿੰਘ 'ਤੇ ਬਿਲਕੁੱਲ ਢੁੱਕਦੀ ਹੈ। ਜੀ ਹਾਂ, ਪੰਜਾਬ ਦੇ ਫਗਵਾੜਾ ਦੇ ਜੰਮਪਲ ਅਮਰਜੀਤ ਸਿੰਘ ਨੇ ਕੈਨੇਡਾ ਦੀ ਧਰਤੀ 'ਤੇ ਆ ਕੇ ਕਾਫੀ ਸੰਘਰਸ਼ ਕੀਤਾ ਅਤੇ ਵੱਡਾ ਮੁਕਾਮ ਹਾਸਲ ਕੀਤਾ। ਅਮਰਜੀਤ ਸਿੰਘ ਭਾਰਤੀ ਫੌਜ 'ਚ ਸੇਵਾਵਾਂ ਨਿਭਾ ਚੁੱਕੇ ਹਨ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਨਰੇਸ਼ ਅਰੋੜ ਨਾਲ ਉਨ੍ਹਾਂ ਨੇ ਖਾਸ ਮੁਲਾਕਾਤ ਕੀਤੀ।
ਕੈਨੇਡਾ ਸੁਰੱਖਿਆ ਏਜੰਸੀਆਂ ਬਾਰੇ ਉਨ੍ਹਾਂ ਦੱਸਿਆ ਕਿ ਇੱਥੋਂ ਦੀਆਂ ਏਜੰਸੀਆਂ ਭਾਰਤ ਤੋਂ ਕਿਤੇ ਵੱਧ ਹਾਈਟੈੱਕ ਹਨ। ਅਮਰਜੀਤ ਸਿੰਘ ਨੇ ਕੈਨੇਡਾ ਆਉਣ ਵਾਲੇ ਪੰਜਾਬੀਆਂ ਨੂੰ ਸਲਾਹ ਦਿੱਤੀ ਹੈ ਕਿ ਕੈਨੇਡਾ ਵਿਚ ਆਜ਼ਾਦੀ ਮਿਲਦੀ ਹੈ ਪਰ 'ਇੰਡੀਅਨ ਬਰੇਕਾਂ' ਨਹੀਂ।
ਮੈਕਸੀਕੋ ਵਿਚ ਭੂਚਾਲ ਕਾਰਨ ਮਿਲਿਆ ਇਕ ਪ੍ਰਾਚੀਨ ਮੰਦਰ
NEXT STORY