ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਪਤਨੀ ਸਮੇਤ ਸਹੁਰਾ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਦੇ ਦੋਸ਼ ਤੈਅ ਕੀਤੇ ਗਏ ਹਨ। ਮੀਡੀਆ ਖਬਰਾਂ ਮੁਤਾਬਕ 37 ਸਾਲਾ ਗੁਰਪ੍ਰੀਤ ਸਿੰਘ ਨੇ ਓਹੀਓ ਦੀ ਹੈਮਿਲਟਨ ਸਿਟੀ ਸਥਿਤ ਅਪਾਰਟਮੈਂਟ ਵਿਚ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਦੇ ਰਿਸ਼ਤੇਦਾਰਾਂ ਸਮੇਤ 4 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਦੋਸ਼ੀ ਪਾਏ ਜਾਣ 'ਤੇ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।
ਕਨੈਕਟੀਕਟ ਤੋਂ ਪਰਤਣ ਦੇ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਬਟਲਰ ਕਾਊਂਟੀ ਜੇਲ ਭੇਜ ਦਿੱਤਾ ਗਿਆ। ਹੁਣ ਉਸ ਨੂੰ ਸੋਮਵਾਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਬਟਲਰ ਕਾਊਂਟੀ ਦੀ ਗ੍ਰਾਂਡ ਜੂਰੀ ਨੇ ਗੁਰਪ੍ਰੀਤ 'ਤੇ ਹੱਤਿਆ ਦੇ ਦੋਸ਼ ਤੈਅ ਕੀਤੇ ਹਨ। ਗੁਰਪ੍ਰੀਤ 'ਤੇ ਦੋਸ਼ ਹਨ ਕਿ ਉਸ ਨੇ 28 ਅਪ੍ਰੈਲ ਨੂੰ ਹੱਤਿਆ ਦੇ ਉਦੇਸ਼ ਨਾਲ ਆਪਣੀ ਪਤਨੀ, ਉਸ ਦੇ ਮਾਤਾ-ਪਿਤਾ ਅਤੇ ਉਸ ਦੀ ਚਾਚੀ 'ਤੇ ਗੋਲੀਆਂ ਚਲਾਈਆਂ ਸਨ।
ਖਬਰ ਮੁਤਾਬਕ ਹਥਿਆਰ ਦੀ ਵਰਤੋਂ ਕਰਨ ਅਤੇ ਦੋ ਜਾਂ ਦੋ ਤੋਂ ਵੱਧ ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੰਡ ਨਿਯਮਾਂ ਮੁਤਾਬਕ ਦੋਸ਼ੀ ਪਾਏ ਜਾਣ 'ਤੇ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਪਰਿਵਾਰ ਦੇ ਹਰੇਕ ਮੈਂਬਰ ਦੇ ਸਿਰ ਵਿਚ ਘੱਟੋ-ਘੱਟ ਦੋ ਗੋਲੀਆਂ ਮਾਰੀਆਂ ਗਈਆਂ ਸਨ।
ਕਾਤਲਾਂ ਨੂੰ ਪ੍ਰੇਰਿਤ ਕਰ ਰਹੇ ਹਨ ਰਾਸ਼ਟਰਪਤੀ ਟਰੰਪ : ਅਮਰੀਕੀ ਗਾਇਕ
NEXT STORY