ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਸੀਰੀਆ ਵਿਚ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਵਿਚ ਸ਼ਾਮਲ ਹੋਣ ਵਾਲੀ ਅਲਬਾਮਾ ਦੀ ਇਕ ਮਹਿਲਾ ਨੂੰ ਆਪਣੇ ਬੇਟੇ ਨਾਲ ਵਾਪਸ ਪਰਤਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹੁਣ ਉਹ ਅਮਰੀਕੀ ਨਾਗਰਿਕ ਨਹੀਂ ਹੈ। ਮਹਿਲਾ ਦੇ ਵਕੀਲ ਇਸ ਫੈਸਲੇ ਨੂੰ ਚੁਣੌਤੀ ਦੇ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਕ ਸੰਖੇਪ ਬਿਆਨ ਵਿਚ ਇਸ ਗੱਲ ਦਾ ਕੋਈ ਵੇਰਵਾ ਨਹੀਂ ਦਿੱਤਾ ਕਿ ਪ੍ਰਸ਼ਾਸਨ ਨੇ ਇਹ ਫੈਸਲਾ ਕਿਸ ਤਰ੍ਹਾਂ ਲਿਆ।
ਉਨ੍ਹਾਂ ਨੇ ਕਿਹਾ,''ਹੋਦਾ ਮੁਥਾਨਾ ਅਮਰੀਕੀ ਨਾਗਰਿਕ ਨਹੀਂ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕੋਲ ਕੋਈ ਕਾਨੂੰਨੀ ਆਧਾਰ, ਕਾਨੂੰਨੀ ਪਾਸਪੋਰਟ ਅਤੇ ਅਮਰੀਕਾ ਦੀ ਯਾਤਰਾ ਕਰਨ ਲਈ ਵੀਜ਼ਾ ਨਹੀਂ ਹੈ।'' ਭਾਵੇਂਕਿ ਮਹਿਲਾ ਦੇ ਵਕੀਲ ਹਸਨ ਸ਼ਿਬਲੇ ਨੇ ਦਲੀਲ ਦਿੱਤੀ ਕਿ ਹੋਦਾ ਅਮਰੀਕਾ ਵਿਚ ਪੈਦਾ ਹੋਈ ਸੀ ਅਤੇ ਸਾਲ 2014 ਵਿਚ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਕੋਲ ਕਾਨੂੰਨੀ ਪਾਸਪੋਰਟ ਸੀ। ਵਕੀਲ ਨੇ ਕਿਹਾ ਕਿ ਹੁਦਾ ਨੇ ਅੱਤਵਾਦੀ ਸੰਗਠਨ ਛੱਡ ਦਿੱਤਾ ਹੈ ਅਤੇ ਉਹ 18 ਮਹੀਨੇ ਦੇ ਆਪਣੇ ਬੇਟੇ ਦੀ ਦੇਖਭਾਲ ਲਈ ਕਾਨੂੰਨੀ ਮੁਸ਼ਕਲਾਂ ਦੀ ਪਰਵਾਹ ਕੀਤੇ ਬਿਨਾਂ ਘਰ ਪਰਤਣਾ ਚਾਹੁੰਦੀ ਹੈ।
ਹੋਦਾ ਅਤੇ ਉਸ ਦਾ ਬੇਟਾ ਇਸ ਸਮੇਂ ਆਈ.ਐੱਸ.ਆਈ.ਐੱਸ. ਛੱਡ ਕੇ ਭੱਜੇ ਦੋ ਹੋਰ ਲੋਕਾਂ ਨਾਲ ਸੀਰੀਆ ਵਿਚ ਸ਼ਰਨਾਰਥੀ ਕੈਂਪ ਵਿਚ ਰਹਿ ਰਿਹਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਟਵੀਟ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਦਾਖਲ ਨਾ ਹੋਣ ਦੇਣ ਦੇ ਫੈਸਲੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੇ ਟਵੀਟ ਕੀਤਾ,''ਮੈਂ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੂੰ ਨਿਰਦੇਸ਼ ਦਿੱਤਾ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਹਿਮਤ ਹਨ ਕਿ ਹੁਦਾ ਨੂੰ ਦੁਬਾਰਾ ਦੇਸ਼ ਵਿਚ ਦਾਖਲ ਨਾ ਹੋਣ ਦਿੱਤਾ ਜਾਵੇ।''
ਇਰਾਕ ਨੇ 24 ਅੱਤਵਾਦੀ ਲਏੇ ਹਿਰਾਸਤ 'ਚ
NEXT STORY