ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਲ 2020 ਦੀਆਂ ਚੋਣਾਂ ਵਿਚ ਟੱਕਰ ਦੇਣ ਦੀ ਤਿਆਰੀ ਕਰ ਰਹੀ ਕਮਲਾ ਹੈਰਿਸ ਨੇ ਆਪਣੇ ਸਿਆਸੀ ਕਰੀਅਰ ਦੀ ਸਫਲਤਾ ਦਾ ਸਿਹਰਾ ਆਪਣੀ ਮਰਹੂਮ ਮਾਂ ਨੂੰ ਦਿੱਤਾ ਹੈ। ਹੈਰਿਸ ਮੁਤਾਬਕ ਉਨ੍ਹਾਂ ਦੀ ਭਾਰਤੀ ਮੂਲ ਦੀ ਅਮਰੀਕੀ ਮਾਂ ਨੇ ਉਸ ਵਿਚ ਜ਼ਿੰਮੇਵਾਰੀ ਦੀ ਭਾਵਨਾ ਜਗਾਈ ਜੋ ਉਸ ਦੇ ਸਿਆਸੀ ਕਰੀਅਰ ਨੂੰ ਪ੍ਰੇਰਿਤ ਕਰਦੀ ਹੈ। ਹੈਰਿਸ ਅਮਰੀਕਾ ਵਿਚ ਭਾਰਤੀ ਮੂਲ ਦੀ ਪਹਿਲੀ ਸੈਨੇਟਰ ਹੈ।
ਹੈਰਿਸ ਦੀ ਮਾਂ ਸ਼ਯਾਮਲਾ ਗੋਪਾਲਨ ਹੈਰਿਸ 19 ਸਾਲ ਦੀ ਉਮਰ ਵਿਚ ਪੜ੍ਹਾਈ ਲਈ ਤਾਮਿਲਨਾਡੂ ਤੋਂ ਅਮਰੀਕਾ ਆਈ ਸੀ। ਉਨ੍ਹਾਂ ਨੇ ਸਾਲ 1938 ਵਿਚ ਡੋਨਾਲਡ ਹੈਰਿਸ ਨਾਲ ਵਿਆਹ ਕੀਤਾ। ਹੈਰਿਸ ਨੇ ਆਪਣੀ ਕਿਤਾਬ 'The Truths We Hold: An American Journey' ਵਿਚ ਲਿਖਿਆ,''ਅਸਲ ਵਿਚ ਉਹ ਮੇਰੀ ਮਾਂ ਸੀ, ਜਿਸ ਨੇ ਸਾਡੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲਈ। ਅਸੀਂ ਇਕ ਮਹਿਲਾ ਦੇ ਤੌਰ 'ਤੇ ਕਿੰਝ ਰਹਾਂਗੀਆਂ ਇਸ ਨੂੰ ਆਕਾਰ ਦੇਣ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਉਹੀ ਸੀ। ਉਹ ਬਹੁਤ ਅਸਧਾਰਨ ਸੀ।'' ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਮਰਹੂਮ ਮਾਂ ਨੇ ਉਨ੍ਹਾਂ ਨੂੰ ਆਪਣੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਿੱਜੀ ਤੌਰ 'ਤੇ ਕਦਮ ਚੁੱਕਣ ਦੇ ਕਾਬਲ ਬਣਾਇਆ। ਇਕ ਅਜਿਹਾ ਥੀਮ ਜੋ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਪ੍ਰਭਾਵਿਤ ਕਰਦਾ ਹੈ।
ਉੱਥੇ ਬੱਚਿਆਂ ਲਈ ਲਿਖੀ ਆਪਣੀ ਦੂਜੀ ਕਿਤਾਬ 'Superheroes Are Everywhere' ਵਿਚ ਹੈਰਿਸ ਨੇ ਆਪਣੀ ਮਾਂ ਨੂੰ ਸੁਪਰਹੀਰੋ ਦੀ ਸੂਚੀ ਵਿਚ ਸਭ ਤੋਂ ਉੱਪਰ ਰੱਖਿਆ ਹੈ। ਹੈਰਿਸ ਨੂੰ ਸਾਲ 2020 ਦੀਆਂ ਚੋਣਾਂ ਵਿਚ ਟਰੰਪ ਨੂੰ ਚੁਣੌਤੀ ਦੇਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਕੈਨੇਡਾ ਦੇ ਇਸ 138 ਸਾਲ ਪੁਰਾਣੇ ਪਿੰਡ 'ਚ ਹਨ ਗਰਮ ਪਾਣੀ ਦੇ ਝਰਨੇ
NEXT STORY