ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿਚ ਰਹਿੰਦੇ ਸ਼ਖਸ ਨਾਲ ਹੋਇਆ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਸ਼ਖਸ ਨੇ ਇਕ ਦਿਨ ਇਕੱਠੀਆਂ ਤਿੰਨ ਲਾਟਰੀਆਂ ਜਿੱਤੀਆਂ। ਅਸਲ ਵਿਚ ਰੋਬਰਟ ਸਟੇਵਾਰਟ ਨੇ ਅਗਸਤ ਵਿਚ ਲਾਟਰੀ ਵਿਚ 5 ਲੱਖ ਅਮਰੀਕੀ ਡਾਲਰ (ਕਰੀਬ 36 ਕਰੋੜ) ਦਾ ਜੈਕਪਾਟ ਜਿੱਤਿਆ ਸੀ। ਨਿਊ ਜਰਸੀ ਲਾਟਰੀ ਦੇ ਪ੍ਰੈੱਸ ਬਿਆਨ ਮੁਤਾਬਕ ਰਿਟਾਇਰਡ ਯੂਨੀਅਨ ਪਾਈਲ ਡਰਾਈਵਰ ਨੇ ਇਹ ਜੈਕਪਾਟ ਜਿੱਤਣ ਦੇ ਤੁਰੰਤ ਬਾਅਦ ਦੋ ਲਾਟਰੀਆਂ ਹੋਰ ਖਰੀਦੀਆਂ। ਚੰਗੀ ਕਿਸਮਤ ਨਾਲ ਦੁਬਾਰਾ ਖਰੀਦੀਆਂ ਗਈਆਂ ਲਾਟਰੀਆਂ ਵਿਚ ਵੀ ਰੋਬਰਟ ਨੇ ਇਨਾਮ ਜਿੱਤਿਆ।
ਇਕ ਲਾਟਰੀ ਵਿਚ ਉਸ ਨੂੰ 500 ਡਾਲਰ ਅਤੇ ਦੂਜੀ ਵਿਚ 100 ਡਾਲਰ ਦਾ ਇਨਾਮ ਮਿਲਿਆ। ਰੋਬਰਟ ਨੇ ੇਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਸਭ ਤੋਂ ਜ਼ਿਆਦਾ 2,500 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਸੀ। ਇਸ ਜੈਕਪਾਟ ਨੂੰ ਜਿੱਤਣ ਦੀ ਖਬਰ ਉਸ ਨੂੰ ਆਪਣੀ ਮਾਂ ਨੂੰ ਦਿੱਤੀ। ਉਸ ਨੇ ਅੱਗੇ ਦੱਸਿਆ ਕਿ ਇਸ ਰਾਸ਼ੀ ਦੀ ਵਰਤੋਂ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਦੀ ਮਦਦ ਦੀ ਲਈ ਕਰੇਗਾ।
ਫਰਾਂਸ: ਵਰਖਾ ਕਾਰਨ ਟਰੰਪ ਦਾ ਅਮਰੀਕੀ ਕਬਰਿਸਤਾਨ ਜਾਣ ਦਾ ਪ੍ਰੋਗਰਾਮ ਰੱਦ
NEXT STORY