ਵਾਸ਼ਿੰਗਟਨ— ਅਮਰੀਕਾ ਦੀ ਸਰਕਾਰ ਵੈਨੇਜ਼ੁਏਲਾ 'ਚ ਸਿਆਸੀ ਡੈੱਡਲਾਕ ਕਾਰਨ ਉਸ ਵਿਰੁੱਧ ਫੌਜੀ ਬਦਲ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਫੌਜੀ ਬਦਲ 'ਤੇ ਵਿਚਾਰ ਹੋ ਰਿਹਾ ਹੈ। ਇਹ ਇਕ ਬਹੁਤ ਹੀ ਗੰਭੀਰ ਕਿਸਮ ਦਾ ਬਦਲ ਹੈ। ਕੋਈ ਵੀ ਇਸ ਨੂੰ ਪਸੰਦ ਨਹੀਂ ਕਰੇਗਾ ਪਰ ਸਾਡੇ ਵਲੋਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਅਮਰੀਕਾ ਨੇ ਵੈਨੇਜ਼ੁਏਲਾ ਤੋਂ ਕਿਊਬਾ ਵਿਖੇ ਤੇਲ ਦੀ ਸਪਲਾਈ 'ਚ ਸ਼ਾਮਲ ਦੋ ਕੰਪਨੀਆਂ ਨਾਲ ਸਬੰਧਤ ਤਿੰਨ ਦਰਜਨ ਜਹਾਜ਼ਾਂ ਨੂੰ ਵਿੱਤੀ ਪਾਬੰਦੀ ਵਾਲੀ ਸੂਚੀ 'ਚ ਪਾ ਦਿੱਤਾ।
ਪਾਕਿ ਦੀ ਧਮਕੀ, ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਤਾਂ ਨਹੀਂ ਕਰਾਂਗੇ ਬਰਦਾਸ਼ਤ
NEXT STORY