ਵਾਸ਼ਿੰਗਟਨ (ਭਾਸ਼ਾ)— ਭਾਰਤ ਦੀ ਇਕ ਸੋਸ਼ਲ ਉਦਯੋਗਪਤੀ ਯੇਲ ਯੂਨੀਵਰਸਿਟੀ ਦੇ 'ਸਾਲ 2019 ਵਰਲਡ ਫੇਲੋ' ਦੇ ਰੂਪ ਵਿਚ ਚੁਣੇ 16 ਲੋਕਾਂ ਵਿਚ ਸ਼ਾਮਲ ਹੈ। ਵਰਲਡ ਫੇਲੋ ਇਸ ਵੱਕਾਰੀ ਸੰਸਥਾ ਦੀ ਗਲੋਬਲ ਲੀਡਰਸ਼ਿਪ ਵਿਕਾਸ ਪਹਿਲ (Global Leadership Development Initiative) ਹੈ। ਨਵੀਂ ਦਿੱਲੀ ਦੀ ਨੇਹਾ ਉਪਾਧਿਆਏ ਨੇ ਸਾਲ 2014 ਵਿਚ 'ਗੁਣ ਓਰਗੈਨਿਕਸ' ਦੀ ਸਥਾਪਨਾ ਕੀਤੀ ਜੋ ਪੇਂਡੂ ਭਾਰਤੀ ਮਹਿਲਾ ਕਿਸਾਨਾਂ ਵੱਲੋਂ ਉਗਾਈ ਸ਼ੁੱਧ ਓਰਗੇਨਿਕ ਖਾਧ ਉਤਪਾਦ ਮੁਹੱਈਆ ਕਰਾਉਂਦੀ ਹੈ।
ਯੂਨੀਵਰਸਿਟੀ ਦੀ ਵੈਬਸਾਈਟ 'ਤੇ ਉਪਾਧਿਆਏ ਦੇ ਪ੍ਰੋਫਾਈਲ ਮੁਤਾਬਕ ਗੁਣ ਦਾ ਉਦੇਸ਼ ਓਰਗੇਨਿਕ ਖੇਤੀ ਅਤੇ ਸੌਰ ਤਕਨੀਕ ਜ਼ਰੀਏ ਮਹਿਲਾ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਹੈ। ਉਪਾਧਿਆਏ ਨੇ ਸ਼ੂਗਰ, ਔਟਿਜ਼ਮ ਅਤੇ ਧਿਆਨ ਕੇਂਦਰਿਤ ਕਰਨ ਵਿਚ ਹੋਣ ਵਾਲੀ ਮੁਸ਼ਕਲ ਮਤਲਬ ਏ.ਡੀ.ਐੱਚ.ਡੀ. ਸਮੇਤ ਵੱਖ-ਵੱਖ ਸਿਹਤ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਬੱਚਿਆਂ ਨਾਲ ਕੰਮ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਨੂੰ ਬ੍ਰਿਟਿਸ਼ ਕੌਂਸਲ ਤੋਂ ਵੀ ਪੁਰਸਕਾਰ ਮਿਲ ਚੁੱਕਾ ਹੈ ਅਤੇ ਆਈ.ਆਈ.ਟੀ. ਦਿੱਲੀ ਦੇ ਉਦਯੋਗਪਤੀ ਉੱਤਮਤਾ ਦੇ ਐਵਾਰਡ ਸਮੇਤ ਕਈ ਵੱਕਾਰੀ ਪੁਰਸਕਾਰ ਮਿਲੇ ਹਨ।
ਸਾਲ 2002 ਵਿਚ ਜਦੋਂ ਤੋਂ ਵਰਲਡ ਫੇਲੋ ਪ੍ਰੋਗਰਾਮ ਸ਼ੁਰੂ ਹੋਇਆ ਹੈ ਉਦੋਂ ਤੋਂ ਨੰਦਿਤਾ ਦਾਸ ਅਤੇ ਅਰਥਸ਼ਾਸਤਰੀ ਤੇ ਕਾਰਕੁੰਨ ਚੇਤਨਾ ਸਿਨਹਾ ਸਮੇਤ ਕੁੱਲ 21 ਭਾਰਤੀਆਂ ਨੂੰ ਇਸ ਲਈ ਚੁਣਿਆ ਜਾ ਚੁੱਕਾ ਹੈ।
ਕੈਦੀਆਂ ਦੀ ਮਦਦ ਲਈ ਮਰੇ ਹੋਏ ਚੂਹਿਆਂ 'ਚ ਭੇਜੇ ਜਾ ਰਹੇ ਡਰੱਗਜ਼-ਮੋਬਾਈਲ
NEXT STORY