ਵਾਸ਼ਿੰਗਟਨ (ਬਿਊਰੋ)— ਫਲਾਈਟ ਵਿਚ ਵਾਪਰਦੇ ਦਿਲਚਸਪ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਦਿਲਚਸਪ ਮਾਮਲਾ ਅਮਰੀਕਾ ਦੀ ਇਕ ਫਲਾਈਟ ਵਿਚ ਵਾਪਰਿਆ। ਇੱਥੇ ਜਹਾਜ਼ ਵਿਚ ਸਫਰ ਕਰ ਰਹੇ ਇਕ ਪ੍ਰੇਮੀ ਜੋੜੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਮਹਿਲਾ ਇੰਨੇ ਗੁੱਸੇ ਵਿਚ ਆ ਗਈ ਕਿ ਉਸ ਨੇ ਆਪਣੇ ਪ੍ਰੇਮੀ ਦੇ ਸਿਰ 'ਤੇ ਲੈਪਟਾਪ ਨਾਲ ਹਮਲਾ ਕਰ ਦਿੱਤਾ।
ਮਹਿਲਾ ਨੇ ਲੈਪਟਾਪ ਨਾਲ ਆਪਣੇ ਪ੍ਰੇਮੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸ਼ਖਸ ਆਪਣੀ ਜਾਨ ਬਚਾਉਣ ਲਈ ਤੁਰੰਤ ਸੀਟ ਤੋਂ ਉਠ ਜਾਂਦਾ ਹੈ ਪਰ ਮਹਿਲਾ ਫਿਰ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਦੌਰਾਨ ਜਹਾਜ਼ ਦੀ ਚਾਲਕ ਦਲ ਦੀ ਮੈਂਬਰ ਨਾਰਾਜ਼ ਮਹਿਲਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕਰਦੀ ਹੈ ਪਰ ਉਹ ਨਹੀਂ ਮੰਨਦੀ। ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਨਿਊਯਾਰਕ ਪੋਸਟ ਮੁਤਾਬਕ ਮਿਆਮੀ ਤੋਂ ਲਾਸ ਏਂਜਲਸ ਦੀ ਫਲਾਈਟ ਵਿਚ ਇਕ ਪ੍ਰੇਮੀ ਜੋੜਾ ਝਗੜਾ ਕਰਨ ਲੱਗਾ। ਦੋਹਾਂ ਨੂੰ ਲੜਦਿਆਂ ਦੇਖ ਜਹਾਜ਼ ਵਿਚ ਬਾਕੀ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਚਾਲਕ ਦਲ ਦੇ ਮੈਂਬਰਾਂ ਨੂੰ ਕੀਤੀ। ਚਾਲਕ ਦਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਮਹਿਲਾ ਨਹੀਂ ਮੰਨੀ ਜਦਕਿ ਜਹਾਜ਼ ਵਿਚ ਬੱਚੇ ਵੀ ਮੌਜੂਦ ਸਨ। ਜਦੋਂ ਏਅਰ ਹੋਸਟੈੱਸ ਨੇ ਮਹਿਲਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਉਸ 'ਤੇ ਵੀ ਭੜਕ ਪਈ ਅਤੇ ਕਹਿਣ ਲੱਗੀ,''ਹਾਂ, ਮੈਨੂੰ ਪਤਾ ਹੈ ਮੈਂ ਕੀ ਕਰ ਰਹੀ ਹਾਂ।'' ਇਸ ਦੌਰਾਨ ਮਹਿਲਾ ਨੇ ਗਲਤ ਸ਼ਬਦਾਂ ਦੀ ਵੀ ਵਰਤੋਂ ਕੀਤੀ।
ਹੁਣ ਤੱਕ ਇਸ ਵੀਡੀਓ ਨੂੰ ਲੱਗਭਗ 40 ਲੱਖ ਲੋਕ ਦੇਖ ਚੁੱਕੇ ਹਨ। ਇਸ ਘਟਨਾ ਦੇ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਦੋਹਾਂ ਨੂੰ ਫਲਾਈਟ ਤੋਂ ਬਾਹਰ ਕਰ ਦਿੱਤਾ। ਇਸ ਮਾਮਲੇ ਵਿਚ ਹਵਾਈ ਅੱਡਾ ਏਜੰਸੀ ਜਾਂਚ ਕਰ ਰਹੀ ਹੈ ਪਰ ਪੁਲਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ।
ਅਮਰੀਕਾ ਦੌਰੇ ਤੋਂ ਬਾਅਦ ਪਾਕਿਸਤਾਨ ਪਰਤੇ ਇਮਰਾਨ ਖਾਨ
NEXT STORY