ਰੋਮ : ਅਰਜਨਟੀਨਾ ਦੇ ਸਟ੍ਰਾਈਕਰ ਪਾਉਲੋ ਡਾਇਬਾਲਾ ਨੇ ਕਿਹਾ ਕਿ ਉਹ ਯੁਵੈਂਟਸ ਦੇ ਤੀਜੇ ਫੁੱਟਬਾਲਰ ਹਨ ਜੋ ਕੋਰੋਨਾ ਵਾਰਿਸ ਨਾਲ ਇਨਫੈਕਟਿਡ ਹੋ ਗਏ ਹਨ, ਜਦਕਿ ਏ. ਸੀ. ਮਿਲਾਨ ਦੇ ਡਿਫੈਂਡਰ ਪਾਉਲੋ ਮਾਲਦੀਨੀ ਨੇ ਖੁਲਾਸਾ ਕੀਤਾ ਕਿ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਕੋਰੋਨਾ ਵਾਇਰਸ ਹੈ। 26 ਸਾਲਾ ਡਾਇਬਾਲਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ''ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਕੋਵਿਡ-19 ਦੇ ਟੈਸਟ ਦੀ ਰਿਪੋਰਟ ਮਿਲ ਗਈ ਹੈ। ਇਸ ਵਿਚ ਮੇਰਾ ਅਤੇ ਓਰਿਆਨਾ (ਮਹਿਲਾ ਦੋਸਤ) ਦੀ ਰਿਪੋਰਟ ਪਾਜ਼ੇਟਿਵ ਆਈ ਹੈ।''
ਇਟਾਲੀਅਨ ਚੈਂਪੀਅਨ ਯੁਵੈਂਟਸ ਨੇ ਕਿਹਾ ਕਿ ਡਾਇਬਾਲਾ ਨੂੰ ਬੁੱਧਵਾਰ ਤੋਂ ਹੀ ਵੱਖ ਰੱਖਿਆ ਗਿਆ ਹੈ। ਇਸ ਵਿਚਾਲੇ ਏ. ਸੀ. ਮਿਲਾਨ ਨੇ ਕਿਹਾ ਕਿ ਟੀਮ ਦੇ ਤਕਨੀਕੀ ਨਿਰਦੇਸ਼ਕ ਮਾਲਦੀਨੀ, ਉਸ ਦੇ 18 ਸਾਲਾ ਬੇਟੇ ਅਤੇ ਨੌਜਵਾਨ ਖਿਡਾਰੀ ਡੈਨਿਅਲ ਇਸ ਬੀਮਾਰੀ ਨਾਲ ਜੂਝ ਰਹੇ ਹਨ। ਮਿਲਾਨ ਨੇ ਬਿਆਨ 'ਚ ਕਿਹਾ, ''ਪਾਉਲੋ ਤੇ ਡੈਨਿਅਲ ਦੋਵੇਂ ਠੀਕ ਹਨ ਅਤੇ ਪਿਛਲੇ 2 ਹਫਤਿਆਂ ਤੋਂ ਆਪਣੇ ਘਰ ਵਿਚ ਹੀ ਹਨ। ਇਸ ਵਿਚਾਲੇ ਉਹ ਕਿਸੇ ਦੇ ਸੰਪਰਕ ਵਿਚ ਨਹੀਂ ਆਏ। ਉਹ ਪੂਰੀ ਤਰ੍ਹਾਂ ਠੀਕ ਹੋਣ ਤਕ ਵੱਖ ਰਹਿਣਗੇ।''
ਕੋਰੋਨਾ ਦਾ ਕਹਿਰ : ਸਿਹਤ ਵਿਭਾਗ ਨੂੰ ਸਟੇਡੀਅਮ ਦੇਣਗੇ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ
NEXT STORY