ਇਸਲਾਮਾਬਾਦ— ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਵਾਲੇ ਚੋਣ ਦੌਰਾਨ ਕੋਈ ਗਲਤੀ ਨਾ ਹੋਵੇ ਇਸ ਲਈ ਚੋਣ ਕਮਿਸ਼ਨ ਨੇ ਕਈ ਨਵੇਂ ਨਿਯਮ ਬਣਾਏ ਹਨ। ਜਿਵੇ ਕਿ ਜੇਕਰ ਕਿਸੇ ਵੋਟਰ ਨੂੰ ਇਹ ਸਵਾਲ ਕੀਤਾ ਗਿਆ ਕਿ ਉਸ ਨੇ ਕਿਸ ਨੂੰ ਵੋਟ ਦਿੱਤਾ ਹੈ ਤਾਂ ਅਜਿਹਾ ਸਵਾਲ ਪੁੱਛਣ ਵਾਲੇ ਨੂੰ 3 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ।
ਡਾਨ ਅਖਬਾਰ ਕਹਿੰਦਾ ਹੈ ਕਿ ਬੈਲੇਟ ਪੇਪਰ ਦੀ ਤਸਵੀਰ ਖਿੱਚਣ 'ਤੇ ਵੀ ਸਜ਼ਾ ਦਾ ਪ੍ਰਬੰਧ ਹੈ। ਇਸ ਦੇ ਲਈ ਵੀ ਤਿੰਨ ਸਾਲ ਦੀ ਕੈਦ ਤੇ ਜੁਰਮਾਨਾ ਭੁਗਤਨਾ ਪੈ ਸਕਦਾ ਹੈ। ਸੂਚਨਾ 'ਚ ਕਿਹਾ ਗਿਆ ਹੈ ਕਿ ਜ਼ਿਲਾ ਰਿਟਰਨਿੰਗ ਅਫਸਰ ਜਾਂ ਫਿਰ ਸੈਸ਼ਨ ਜੱਜ ਇਸ ਮਾਮਲੇ 'ਚ ਸਜ਼ਾ ਦਾ ਨਿਰਧਾਰਣ ਕਰ ਸਕਦੇ ਹਨ। ਚੋਣ ਪ੍ਰਕਿਰਿਆ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਕੀਤਾ ਜਾ ਸਕੇ ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਸੂਚਨਾ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਸਟੇਸ਼ਨ ਦੇ 400 ਮੀਟਰ ਦੇ ਦਾਇਰੇ 'ਚ ਵੋਟਰ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨਾ ਅਪਰਾਧ ਮੰਨਿਆ ਜਾਵੇਗਾ। ਚੋਣ ਪ੍ਰਕਿਰਿਆ ਨਾਲ ਜੁੜੇ ਕਰਮਚਾਰੀ ਤੇ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣਾ ਪਹਿਲਾਂ ਤੋਂ ਹੀ ਗੈਰ-ਕਾਨੂੰਨੀ ਹੈ।
ਲਹਿੰਦੇ ਪੰਜਾਬ ਨੇ ਚੋਟੀ ਦੇ ਨੇਤਾਵਾਂ ਦੀ ਸੁਰੱਖਿਆ ਪ੍ਰਧਾਨ ਮੰਤਰੀ ਪੱਧਰ ਤੱਕ ਵਧਾਈ
NEXT STORY