ਅਰਬਿਲ - ਇਰਾਕ 'ਚ ਤੁਰਕੀ ਦੇ ਉਪ ਵਣਜ ਦੂਤ ਸਮੇਤ 2 ਲੋਕਾਂ ਦੀ ਹੱਤਿਆ ਆਟੋਨੋਮਸ ਕੁਰਦ ਖੇਤਰ ਦੇ ਖੇਤਰੀ ਰਾਜਧਾਨੀ ਅਰਬਿਲ 'ਚ ਗੋਲੀ ਮਾਰ ਕੇ ਕਰ ਦਿੱਤੀ ਗਈ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇਕ ਸੂਤਰ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਤੁਰਕੀ ਦੇ ਉਪ ਵਣਜ ਦੂਤ ਦੀ ਮੌਤ ਇਕ ਸੁਰੱਖਿਆ ਬਲਾਂ ਦੇ ਹਮਲੇ 'ਚ ਹੋ ਗਈ ਜੋ ਰਾਜਦੂਤ ਅਤੇ ਦੂਤਘਰ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਬਾਅਦ 'ਚ ਹਮਲਾਵਰ ਘਟਨਾ ਵਾਲੀ ਤੋਂ ਫਰਾਰ ਹੋ ਗਿਆ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੂਤਘਰ ਦੇ ਬਾਹਰ ਹੋਈ ਗੋਲੀਬਾਰੀ 'ਚ ਅਰਬਿਲ ਦੂਤਘਰ ਦੇ ਕਰਮਚਾਰੀ ਦੀ ਮੌਤ ਹੋਈ ਹੈ।
ਤੁਰਕੀ ਨੇ ਰੂਸ ਤੋਂ ਖਰੀਦੀ S-400 ਤਾਂ ਅਮਰੀਕਾ ਦਾ F-35 ਲੜਾਕੂ ਜਹਾਜ਼ ਵੇਚਣ ਤੋਂ ਇਨਕਾਰ, ਭਾਰਤ ਚਿੰਤਤ
NEXT STORY