ਤਿਰਪੋਲੀ (ਏ.ਐਫ.ਪੀ.)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਮੰਗਲਵਾਰ ਨੂੰ ਕਿਹਾ ਕਿ ਲੀਬੀਆ ਦੀ ਰਾਜਧਾਨੀ ਤਿਰਪੋਲੀ 'ਤੇ ਕੰਟਰੋਲ ਕਰਨ ਲਈ ਹੋਈ ਜੰਗ ਵਿਚ ਘੱਟੋ-ਘੱਟ 174 ਲੋਕਾਂ ਦੀ ਮੌਤ ਹੋ ਗਈ ਅਤੇ 758 ਲੋਕ ਜ਼ਖਮੀ ਹੋਏ ਹਨ। ਇਹ ਲੜਾਈ ਚਾਰ ਅਪ੍ਰੈਲ ਨੂੰ ਸ਼ੁਰੂ ਹੋਈ ਜਦੋਂ ਫੌਜੀ ਅਧਿਕਾਰੀ ਖਲੀਫਾ ਹਫਤਾਰ ਨੇ ਤਿਰਪੋਲੀ 'ਤੇ ਕੰਟਰੋਲ ਕਰਨ ਲਈ ਜੰਗ ਸ਼ੁਰੂ ਕਰ ਦਿੱਤੀ ਸੀ। ਤਿਰਪੋਲੀ ਸੰਯੁਕਤ ਰਾਸ਼ਟਰ ਹਮਾਇਤੀ ਗਵਰਨਮੈਂਟ ਆਫ ਨੈਸ਼ਨਲ ਅਕਾਰਡ (ਜੀ.ਐਨ.ਏ.) ਦੀ ਸਰਕਾਰ ਦਾ ਕੇਂਦਰ ਹੈ।
ਡਬਲਿਊ.ਐਚ.ਓ. ਦੇ ਬੁਲਾਰੇ ਤਾਰਿਕ ਜਸਾਰੇਵਿਚ ਨੇ ਸਥਾਨਕ ਸਿਹਤ ਅਧਿਕਾਰੀਆਂ ਦੇ ਹਵਾਲੇ ਤੋਂ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਘੱਟੋ-ਘੱਟ 14 ਆਮ ਨਾਗਰਿਕ ਹਨ। ਜ਼ਖਮੀਆਂ ਵਿਚ ਵੀ 36 ਗੈਰ ਫੌਜੀ ਨਾਗਰਿਕ ਸ਼ਾਮਲ ਹਨ। ਸੰਯੁਕਤ ਰਾਸ਼ਟਰ ਏਜੰਸੀ ਨੇ ਟਵਿੱਟਰ 'ਤੇ ਲਿਖਿਆ ਕਿ ਡਬਲਿਊ.ਐਚ.ਓ. ਨੇ ਟ੍ਰਾਮਾ ਮਾਮਲਿਆਂ ਨੂੰ ਦੇਖ ਰਹੇ ਹਸਪਤਾਲਾਂ ਦੀ ਮਦਦ ਲਈ ਹੋਰ ਸਰਜੀਕਲ ਸਟਾਫ ਤਾਇਨਾਤ ਕੀਤੇ ਹਨ। ਸਰਕਾਰ ਹਮਾਇਤੀ ਫੋਰਸਾਂ ਅਤੇ ਹਫਤਾਰ ਵਲੋਂ ਤਿਆਰ ਕੀਤੀ ਗਈ ਲੀਬੀਆਈ ਰਾਸ਼ਟਰੀ ਫੌਜ (ਐਲ.ਐਨ.ਏ.) ਦੋਵੇਂ ਹੀ ਇਕ-ਦੂਜੇ 'ਤੇ ਗੈਰ ਫੌਜੀ ਨਾਗਰਿਕਾਂ ਨੂੰ ਟੀਚਾ ਬਣਾਉਣ ਦਾ ਦੋਸ਼ ਲਗਾਉਂਦੇ ਰਹੇ ਹਨ। ਦੋਵੇਂ ਹੀ ਜ਼ਮੀਨ 'ਤੇ ਹਮਲੇ ਕਰਨ ਦੇ ਨਾਲ-ਨਾਲ ਰੋਜ਼ਾਨਾ ਹਵਾਈ ਹਮਲੇ ਵੀ ਕਰਦੇ ਹਨ।
ਯੇਰੂਸ਼ਲਮ ਦੀ ਮਸਜਿਦ ਨੇੜੇ ਲੱਗੀ ਅੱਗ, ਕੋਈ ਜ਼ਖਮੀ ਨਹੀਂ
NEXT STORY