ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਐਤਵਾਰ ਨੂੰ ਸਰਕਾਰੀ ਦਫਤਰ ਦੇ ਬਾਹਰ ਕੀਤੇ ਗਏ ਇਕ ਆਤਮਘਾਤੀ ਹਮਲੇ 'ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਨੂੰ ਸ਼ਾਮ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਕਰਮਚਾਰੀ ਡਿਊਟੀ ਪੂਰੀ ਕਰਕੇ ਮੰਤਰਾਲੇ ਦੀ ਇਮਾਰਤ ਤੋਂ ਨਿਕਲ ਰਹੇ ਸਨ।
ਪੁਲਸ ਬੁਲਾਰੇ ਨੇ ਦੱਸਿਆ ਕਿ ਇਹ ਇਕ ਆਤਮਘਾਤੀ ਹਮਲਾ ਹੀ ਸੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੇਂਡੂ ਮੁੜ-ਵਸੇਬਾ ਤੇ ਵਿਕਾਸ ਮੰਤਰਾਲੇ ਦੇ ਬੁਲਾਰੇ ਫਰਾਈਦੂਨ ਅਜ਼ਹੰਦ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਜੇ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਹਮਲੇ 'ਚ ਪੰਜ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਮੰਤਰਾਲੇ ਦੇ ਗੇਟ ਦੇ ਬਾਹਰ ਖੁਦ ਨੂੰ ਧਮਾਕੇ ਨਾਲ ਉਡਾ ਲਿਆ ਤੇ ਹਮਲਾਵਰ ਦਾ ਟਾਰਗੇਟ ਅੰਦਰੋਂ ਬਾਹਰ ਆ ਰਹੇ ਕਰਮਚਾਰੀ ਸਨ।
15 ਅਗਸਤ ਨੂੰ ਰਾਸ਼ਟਰੀ ਦਿਵਸ ਦੇ ਰੂਪ 'ਚ ਮਨਾਉਣ ਲਈ ਬ੍ਰਿਟੇਨ 'ਚ ਚਲਾਈ ਜਾਵੇਗੀ ਮੁਹਿੰਮ
NEXT STORY