ਪੇਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਵਿਚ ਇਕ ਆਜ਼ਾਦ ਉਮੀਦਵਾਰ ਨੂੰ ਕਤਲ ਕਰਨ ਦੀ ਅੱਜ ਕੋਸ਼ਿਸ਼ ਕੀਤੀ ਗਈ ਪਰ ਉਹ ਬਾਲ-ਬਾਲ ਬੱਚ ਗਏ। ਇਕ ਦਿਨ ਪਹਿਲਾਂ ਹੀ ਦੇਸ਼ ਵਿਚ ਚੋਣ ਰੈਲੀ ਦੌਰਾਨ ਹੋਏ ਹਮਲੇ ਵਿਚ 135 ਲੋਕਾਂ ਦੀ ਜਾਨ ਚਲੀ ਗਈ। ਪੁਲਸ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਲੱਕੀ ਮਾਰਵਾਤ ਜ਼ਿਲੇ ਦੇ ਪੀਕੇ 93 ਮੈਂਬਰੀ ਖੇਤਰ ਤੋਂ ਆਜ਼ਾਦ ਉਮੀਦਵਾਰ ਮਲਿਕ ਰਿਆਜ਼ 'ਤੇ ਵਿਰੋਧੀ ਮੁੱਤਾਹਿਦਾ ਮਜਲਿਸ-ਏ-ਅਮਲ (ਐਮ.ਐਮ.ਏ.) ਦੇ ਕਾਰਕੁੰਨਾਂ ਨੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ। ਉਹ ਚੋਣ ਕਾਫਲੇ ਦੀ ਅਗਵਾਈ ਕਰ ਰਹੇ ਸਨ ਤਾਂ ਉਸੇ ਵੇਲੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ। ਪੁਲਸ ਨੇ ਦੱਸਿਆ ਕਿ ਹਮਲੇ ਵਿਚ ਰਿਆਜ਼ ਬਾਲ-ਬਾਲ ਬੱਚ ਗਏ ਅਤੇ ਉਹ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਐਮ.ਐਮ.ਏ. ਉਮੀਦਵਾਰ ਮਲਿਕ ਅਨਵਰ ਹਯਾਤ ਸਣੇ ਮੁਲਜ਼ਮਾਂ ਖਿਲਾਫ ਅਸਮਤੁੱਲਾ ਸ਼ਹੀਦ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਰਾਜਨਾਥ ਸਿੰਘ ਨੇ ਬੰਗਲਾਦੇਸ਼ 'ਚ ਸਭ ਤੋਂ ਵੱਡੇ 'ਵੀਜ਼ਾ ਕੇਂਦਰ' ਦਾ ਕੀਤਾ ਉਦਘਾਟਨ
NEXT STORY