ਸਿਡਨੀ (ਬਿਊਰੋ)— ਬੀਅਰ ਪੀਣ ਦੇ ਸ਼ੁਕੀਨ ਲੋਕਾਂ ਲਈ ਇਕ ਚੰਗੀ ਖਬਰ ਹੈ। ਜਿਹੜੇ ਲੋਕ ਸ਼ਰਮ ਕਾਰਨ ਦੂਜਿਆਂ ਸਾਹਮਣੇ ਬੀਅਰ ਨਹੀਂ ਪੀ ਸਕਦੇ ਉਨ੍ਹਾਂ ਲਈ ਇਹ ਖਬਰ ਪੜ੍ਹਨੀ ਲਾਜ਼ਮੀ ਹੈ। ਅਸਲ ਵਿਚ ਲੋਕਪ੍ਰਿਅ ਆਸਟ੍ਰੇਲੀਆਈ ਬੀਅਰ ਵਿਕਟੋਰੀਆ ਦੇ ਨਿਰਮਾਤਾਵਾਂ ਨੇ ਇਕ ਸੀਮਤ ਐਡੀਸ਼ਨ ਵਾਲੀ ਵੀ.ਬੀ. ਚਾਹ ਬਾਜ਼ਾਰ ਵਿਚ ਉਤਾਰੀ ਹੈ। ਇਸ ਨਾਲ ਬੀਅਰ ਦੇ ਸ਼ੁਕੀਨ ਲੋਕਾਂ ਦੀ ਤਲਬ ਵੀ ਦੂਰ ਹੋ ਜਾਵੇਗੀ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ।
ਇਸ ਵਿਚ ਸੀਲੋਨ ਬਲੈਕ ਟੀ ਅਤੇ ਸੁਪਰ ਪ੍ਰਾਈਡ ਹੌਪਸ ਨੂੰ ਮਿਲਾਇਆ ਗਿਆ ਹੈ। ਇਹ ਉਸੇ ਤਰ੍ਹਾਂ ਦਾ ਹੌਪਸ ਹੈ ਜੋ ਵਿਕਟੋਰੀਆ ਬਿਟਰ ਨੂੰ ਉਸ ਦੀ ਕੁੜੱਤਣ ਦਿੰਦੀ ਹੈ। ਨਤੀਜੇ ਵਜੋਂ ਇਕ ਕੱਪ ਚਾਹ ਵਿਚ ਬੀਅਰ ਵਰਗਾ ਸਵਾਦ ਮਿਲਦਾ ਹੈ। ਨਿਰਮਾਤਾਵਾਂ ਨੇ ਕਥਿਤ ਤੌਰ 'ਤੇ ਆਸਟ੍ਰੇਲੀਆਈ ਕ੍ਰਿਕਟ ਪ੍ਰਸ਼ੰਸਕਾਂ ਲਈ ਵਿਸ਼ੇਸ਼ ਤੌਰ 'ਤੇ ਗੈਰ-ਅਲਕੋਹਲ (non-alcoholic) ਬੀਅਰ ਦੇ ਸਵਾਦ ਵਾਲੀ ਚਾਹ ਬਣਾਈ ਹੈ ਜੋ ਇਸ ਮਹੀਨੇ ਇੰਗਲੈਂਡ ਵਿਚ ਆਪਣੀ ਰਾਸ਼ਟਰੀ ਟੀਮ ਨੂੰ ਖੇਡਦਿਆਂ ਦੇਖ ਰਹੇ ਹਨ।
ਅਕਸਰ ਦੇਰ ਰਾਤ ਜਾਂ ਤੜਕਸਾਰ ਬੀਅਰ ਪੀਣਾ ਸਹੀ ਨਹੀਂ ਮੰਨਿਆ ਜਾਂਦਾ। ਉਦੋਂ ਬੀਅਰ ਦੀ ਤਲਬ ਦੂਰ ਕਰਨ ਲਈ ਤੁਸੀਂ ਇਸ ਚਾਹ ਦੀ ਚੁਸਕੀ ਲੈ ਸਕਦੇ ਹੋ। ਚੰਗੀ ਗੱਲ ਇਹ ਹੋਵੇਗੀ ਕਿ ਇਹ ਚਾਹ ਪੀਣ ਦੇ ਬਾਅਦ ਵਿਅਕਤੀ ਨੂੰ ਕੋਈ ਨਸ਼ਾ ਨਹੀਂ ਹੋਵੇਗਾ। ਵੀ.ਬੀ. ਬ੍ਰਾਂਡ ਦੇ ਨਿਦੇਸ਼ਕ ਕ੍ਰਿਸ ਮੈਕਸਵੇਲ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਲੋਕ ਆਸਟ੍ਰੇਲੀਆਈ ਵੀ.ਬੀ. ਦੇ ਨਾਲ ਕ੍ਰਿਕਟ ਦੇਖਣ ਦੇ ਇਲਾਵਾ ਕਿਸੇ ਹੋਰ ਚੀਜ਼ ਨੂੰ ਪਿਆਰ ਨਹੀਂ ਕਰਦੇ। ਇਸ ਲਈ ਜਦੋਂ ਇੰਗਲੈਂਡ ਵਿਚ ਮੈਚ ਹੋ ਰਿਹਾ ਹੋਵੇਗਾ ਤਾਂ ਸਵੇਰ ਵੇਲੇ ਉਸ ਨੂੰ ਦੇਖਦਿਆਂ ਇਸ ਚਾਹ ਦਾ ਸਵਾਦ ਉਨ੍ਹਾਂ ਨੂੰ ਬੀਅਰ ਦੀ ਕਮੀ ਮਹਿਸੂਸ ਨਹੀਂ ਹੋਣ ਦੇਵੇਗਾ।
ਦੱਸਿਆ ਜਾ ਰਿਹਾ ਹੈ ਕਿ ਵੀ.ਬੀ. ਚਾਹ ਦੋ ਤਰੀਕਿਆਂ ਮਤਲਬ ਦੁੱਧ ਦੇ ਨਾਲ ਅਤੇ ਦੁੱਧ ਦੇ ਬਿਨਾਂ ਵੀ ਪੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਇਹ ਗਰਮ ਕਰ ਕੇ ਜਾਂ ਠੰਡੀ ਕਰਕੇ ਵੀ ਪੀਤੀ ਜਾ ਸਕਦੀ ਹੈ।
ਪਾਕਿ ਫੌਜ ਨੇ ਸੈਨੇਟ ਪ੍ਰਧਾਨ ਖਿਲਾਫ ਬੇਭਰੋਸਗੀ ਮਤਾ ਅਸਫਲ ਕਰਨ ਦੇ ਦੋਸ਼ਾਂ ਨੂੰ ਕੀਤਾ ਰੱਦ
NEXT STORY