ਮੈਲਬੌਰਨ (ਬਿਊਰੋ)— ਸਮੁੰਦਰ ਦੀ ਦੁਨੀਆ ਬਹੁਤ ਹੀ ਰਹੱਸਮਈ ਹੈ। ਵਿਗਿਆਨੀ ਇਸ ਦੇ ਰਹੱਸਾਂ ਦਾ ਲਗਾਤਾਰ ਖੁਲਾਸਾ ਕਰ ਰਹੇ ਹਨ। ਹੁਣ ਪਹਿਲੀ ਵਾਰ ਵਿਗਿਆਨੀਆਂ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਮੱਛੀਆਂ ਦੀਆਂ 500 ਪ੍ਰਜਾਤੀਆਂ ਬਾਲਗ ਹੋਣ 'ਤੇ ਲਿੰਗ ਤਬਦੀਲੀ ਕਰ ਲੈਂਦੀਆਂ ਹਨ। ਇਨ੍ਹਾਂ ਵਿਚ ਪ੍ਰਸਿੱਧ ਕਲਾਊਨਫਿਸ਼ ਵੀ ਸ਼ਾਮਲ ਹੈ। ਨਿਊਜ਼ੀਲੈਂਡ ਦੀ ਓਟੈਗੋ ਯੂਨੀਵਰਸਿਟੀ ਦੇ ਐਰੀਕਾ ਟਾਡ ਨੇ ਦੱਸਿਆ ਕਿ ਸਮੁੰਦਰ ਵਿਚ ਮੱਛੀਆਂ ਦੀਆਂ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਜਿਵੇਂ ਬਲੂ-ਹੇਡ ਰੇਸੇ (ਇਕ ਤਰ੍ਹਾਂ ਦੀ ਮੱਛੀ) ਆਪਣੇ ਜੀਵਨ ਦੀ ਸ਼ੁਰੂਆਤ ਇਕ ਮਾਦਾ ਦੇ ਰੂਪ ਵਿਚ ਕਰਦੀ ਹੈ ਅਤੇ ਬਾਅਦ ਵਿਚ ਪੁਰਸ਼ ਵਿਚ ਬਦਲ ਜਾਂਦੀ ਹੈ। ਇਸ ਪ੍ਰਕਿਰਿਆ ਵਿਚ ਉਨ੍ਹਾਂ ਨੂੰ ਸਿਰਫ 10 ਤੋਂ 20 ਦਿਨ ਦਾ ਸਮਾਂ ਲੱਗਦਾ ਹੈ।
ਵਿਗਿਆਨੀਆਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਮੱਛੀਆਂ ਦੇ ਸਮੂਹ ਦਾ ਕੋਈ ਨਰ ਲਾਪਤਾ ਹੋ ਜਾਂਦਾ ਹੈ ਤਾਂ ਇਨ੍ਹਾਂ ਵਿਚੋਂ ਸਭ ਤੋਂ ਵੱਡੀ ਮਾਦਾ ਮੱਛੀ 10 ਦਿਨ ਦੇ ਅੰਦਰ ਨਰ ਬਣ ਜਾਂਦੀ ਹੈ। ਮਾਦਾ ਮੱਛੀ ਸਭ ਤੋਂ ਪਹਿਲਾਂ ਆਪਣਾ ਰੰਗ ਬਦਲਦੀ ਹੈ ਫਿਰ ਨਰ ਮੱਛੀ ਵਾਂਗ ਵਿਵਹਾਰ ਕਰਨ ਲੱਗਦੀ ਹੈ। ਕੁਝ ਹੀ ਸਮੇਂ ਬਾਅਦ ਉਸ ਦੀ ਸਰੀਰਕ ਬਣਾਵਟ ਵਿਚ ਵੀ ਤਬਦੀਲੀ ਹੋ ਜਾਂਦੀ ਹੈ।ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਹ ਘਟਨਾ ਮੱਛੀਆਂ ਦੀ ਲੱਗਭਗ 500 ਪ੍ਰਜਾਤੀਆਂ ਵਿਚ ਹੁੰਦੀ ਹੈ। ਜਿਨ੍ਹਾਂ ਵਿਚ ਕਲਾਊਨਫਿਸ਼ ਅਤੇ ਕੋਬੁਦਾਈ ਪ੍ਰਮੁੱਖ ਹਨ। ਇਹ ਉਨ੍ਹਾਂ ਦੇ ਜੀਵਨ ਚੱਕਰ ਦਾ ਇਕ ਸੁਭਾਵਿਕ ਹਿੱਸਾ ਹੈ। ਸ਼ੋਧ ਕਰਤਾਵਾਂ ਦੇ ਨਵੇਂ ਜੈਨੇਟਿਕ ਦ੍ਰਿਸ਼ਟੀਕੋਣਾਂ, ਆਰ.ਐੱਨ.ਏ. ਸੀਕਵੇਸਿੰਗ ਅਤੇ ਜੈਨੇਟਿਕ ਤਬਦੀਲੀ ਦਾ ਅਧਿਐਨ ਕੀਤਾ। ਉਨ੍ਹਾਂ ਨੇ ਪਤਾ ਲਗਾਇਆ ਕਿ ਕਿਸ ਸਮੇਂ ਕਿਹੜਾ ਵਿਸ਼ੇਸ਼ ਜੀਨ ਕੰਮ ਕਰਨ ਬੰਦ ਜਾਂ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਮੱਛੀਆਂ ਵਿਚ ਇਸ ਤਰ੍ਹਾਂ ਦਾ ਅਦਭੁੱਤ ਤਬਦੀਲੀ ਹੁੰਦੀ ਹੈ।
ਸ਼ੋਧ ਕਰਤਾਵਾਂ ਨੇ ਦੱਸਿਆ ਕਿ ਮੱਛੀਆਂ ਵਿਚ ਬਹੁਤ ਵੱਡੀ ਜੈਨੇਟਿਕ ਤਬਦੀਲੀ ਹੁੰਦੀ ਹੈ ਜੋ ਪੂਰੀ ਤਰ੍ਹਾਂ ਸਰੀਰਕ ਬਣਾਵਟ ਨੂੰ ਬਦਲ ਦਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਬਦੀਲੀ ਵਿਚ ਸਭ ਤੋਂ ਪਹਿਲਾਂ ਮੱਛੀਆਂ ਨੂੰ ਮਾਦਾ ਬਣਾਈ ਰੱਖਣ ਵਾਲੇ ਜੀਨ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਦੇ ਬਾਅਦ ਨਰ ਲਈ ਜ਼ਿੰਮੇਵਾਰ ਜੀਨ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਾਰਾ ਹਾਰਮੋਨ ਬਣਾਉਣ ਵਾਲਾ ਜੀਨ ਐਰੋਮੈਟੇਜ ਕੰਮ ਕਰਨਾ ਬੰਦ ਕਰ ਦਿੰਦਾਹੈ ਪਰ ਐਰੋਮੈਟੇਜ ਕੰਮ ਕਰਨਾ ਬੰਦ ਕਿਉਂ ਕਰਦਾ ਹੈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਹ ਪ੍ਰਤੀਕਿਰਿਆ ਸਮੂਹ ਵਿਚ ਮੌਜੂਦ ਨਰ ਦੇ ਗਾਇਬ ਹੋਣ ਦੇ ਬਾਅਦ ਹੀ ਸ਼ੁਰੂ ਹੁੰਦੀ ਹੈ।
ਵਿਗਿਆਨੀਆਂ ਨੇ ਦੱਸਿਆ ਕਿ ਮੱਛੀਆਂ ਵਿਚ ਹੋਣ ਵਾਲੀ ਇਸ ਤਬਦੀਲੀ ਨਾਲ ਜੀਵਾਂ ਵਿਚ ਪਾਏ ਜਾਣ ਵਾਲੇ ਜੀਨ ਦੀ ਅਦਭੁੱਤ ਕਾਰਜ ਸਮਰੱਥਾ ਦਾ ਪਤਾ ਚੱਲਦਾ ਹੈ। ਇਸ ਸਮਰੱਥਾ ਦਾ ਪਤਾ ਕਰ ਕੇ ਸਰੀਰ ਵਿਚ ਟਿਸ਼ੂ ਅਤੇ ਓਰਗਨ ਇੰਜੀਨੀਅਰਿੰਗ ਦੇ ਬਾਰੇ ਵਿਚ ਵਿਸਥਾਰ ਨਾਲ ਸਮਝਿਆ ਜਾ ਸਕਦਾ ਹੈ। ਇਹ ਅਧਿਐਨ ਮੈਡੀਕਲ ਦੁਨੀਆ ਦੀ ਇਕ ਵੱਡੀ ਉਪਲਬਧੀ ਹੈ।
ਗੋਪਾਲ ਚਾਵਲਾ ਦੇ ਬਾਅਦ ਮੋਦੀ ਦੀ ਰਡਾਰ ' ਤੇ ਅਮੀਰ ਸਿੰਘ
NEXT STORY