ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿਖੇ ਓਮੀ ਸਿੰਘਪੁਰ ਪ੍ਰਸਿੱਧ ਕਬੱਡੀ ਪ੍ਰਮੋਟਰ ਦਾ ਚੌਧਰੀ ਗਰੁੱਪ ਆਸਟ੍ਰੇਲੀਆ ਵੱਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਓਮੀ ਸਿੰਘਪੁਰ ਨੇ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਇੱਕ ਇਨਸਾਨ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਭਾਵੇਂ ਉਹ ਕੋਈ ਵੀ ਖੇਡ ਹੋਵੇ। ਉਹਨਾਂ ਅੱਗੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਂ ਮਾਂ ਖੇਡ ਕਬੱਡੀ ਦੀ ਸੇਵਾ ਕਰ ਸਕਿਆ ਅਤੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਦੀ ਸੇਵਾ ਕਰ ਸਕਿਆਂ ਹਾਂ ।
ਇਸ ਮੌਕੇ ਚੌਧਰੀ ਗਰੁੱਪ ਦੇ ਮੈਂਬਰ ਅਜੇ ਬਿੰਦੂ ਚੌਧਰੀ ਨੇ ਕਿਹਾ ਕਿ ਓਮੀ ਸਿੰਘਪੁਰ ਮਾਂ ਖੇਡ ਕਬੱਡੀ ਦੇ ਉਹਨਾਂ ਚੁਨਿੰਦਾ ਪ੍ਰਮੋਟਰਾਂ ਵਿੱਚ ਹਨ ਜ਼ਿਹਨਾਂ ਆਪਣੀ ਕਮਾਈ ਖਿਡਾਰੀਆਂ 'ਤੇ ਲਾ ਕੇ ਉਹਨਾਂ ਨੂੰ ਖਿਡਾਰੀ ਬਣਾਉਣ ਅਤੇ ਨਵੀਂ ਦਿਸ਼ਾ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ । ਉਹਨਾਂ ਅੱਗੇ ਦੱਸਿਆ ਕਿ ਓਮੀ ਸਿੰਘਪੁਰ ਨੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਖੇਡ ਵੱਲ ਪ੍ਰੇਰਿਤ ਕਰਨ ਲਈ ਜੋ ਉਪਰਾਲੇ ਕੀਤੇ ਹਨ ਉਹ ਸ਼ਲਾਘਾਯੋਗ ਹਨ । ਇਸ ਮੌਕੇ ਸੇਠੀ ਰੱਤੇਵਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਜੋ ਕਿ ਖ਼ੁਦ ਓਮੀ ਸਿੰਘਪੁਰ ਦੀ ਦੇਖਰੇਖ ਵਿੱਚ ਖਿਡਾਰੀ ਬਣੇ ਹਨ ਨੇ ਕਿਹਾ ਕਿ ਇਹੋ ਜਿਹੇ ਪ੍ਰਮੋਟਰਾਂ ਨੇ ਕਬੱਡੀ ਖੇਡ ਨੂੰ ਉੱਚਾ ਚੁੱਕਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।
ਇਸ ਮੌਕੇ ਉਹਨਾਂ ਦੇ ਨਾਲ ਚੌਧਰੀ ਗਰੁੱਪ ਦੇ ਮੈਂਬਰ ਅਜੇ ਚੌਧਰੀ, ਬਿੰਦੂ ਚੌਧਰੀ, ਵਿੱਕੀ ਬੱਗੂਵਾਲ, ਸੇਠੀ ਰੱਤੇਵਾਲ, ਪਲਵਿੰਦਰ ਮੱਟੂ ਰੁੜਕੀ, ਇੰਦਰਜੀਤ ਰਾਣੇਵਾਲ, ਸੋਨਾ ਬਗਵਾਈਂ, ਹਰਦੀਪ ਸਿੰਘ,ਅਮ੍ਰਿਤ ਕਟਵਾਰਾ, ਮੋਨੂ ਕਟਵਾਰਾ, ਜਸਵਿੰਦਰ ਰੁੜਕੀ, ਦਿਲਪ੍ਰੀਤ ਮਨੀ ਰੁੜਕੀ, ਅਮਰਜੀਤ ਆਦਿ ਮੌਜੂਦ ਸਨ ।
ਅਫਗਾਨਿਸਤਾਨ: ਸੜਕ ਕਿਨਾਰੇ ਬੰਬ ਧਮਾਕੇ ਕਾਰਨ 10 ਲੋਕ ਹਲਾਕ
NEXT STORY