ਕੁਲਨੁਰਾ— ਆਸਟ੍ਰੇਲੀਆ 'ਚ ਜੰਗਲੀ ਅੱਗ ਕਾਰਨ ਮਚੀ ਤਬਾਹੀ ਨੇ ਲਗਭਗ 6.3 ਮਿਲੀਅਨ ਹੈਕਟੇਅਰ ਖੇਤਰ ਨੂੰ ਸਵਾਹ ਕਰ ਦਿੱਤਾ ਹੈ। ਤਬਾਹੀ ਦੇ ਇਸ ਮੰਜ਼ਰ ਨੂੰ ਦੇਖ ਕੇ ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਸ ਤੋਂ ਬਾਅਦ ਜ਼ਿੰਦਗੀ ਦੀ ਮੁੜ ਸ਼ੁਰੂਆਤ ਹੋਣ 'ਚ ਬਹੁਤ ਲੰਬਾ ਸਮਾਂ ਲੱਗੇਗਾ ਪਰ ਜਦ ਇਕ ਲੋਕਲ ਫੋਟੋਗ੍ਰਾਫਰ ਨੇ ਸੂਬੇ ਨਿਊ ਸਾਊਥ ਵੇਲਜ਼ ਦੇ ਕੁਲਨੁਰਾ ਇਲਾਕੇ ਦਾ ਦੌਰਾ ਕੀਤਾ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਕੁਦਰਤ ਦੀ ਬੁੱਕਲ 'ਚੋਂ ਰੰਗ-ਬਿਰੰਗੇ ਫੁੱਲ ਅਤੇ ਹਰਾ ਘਾਹ ਨਿਕਲ ਰਿਹਾ ਹੈ।

ਅੱਗ ਕਾਰਨ ਸੜ ਕੇ ਸਵਾਹ ਹੋਈ ਧਰਤੀ 'ਚ ਉੱਗੇ ਹਰੇ ਘਾਹ ਅਤੇ ਸੜ ਚੁੱਕੇ ਦਰੱਖਤਾਂ ਦੇ ਤਣੇ 'ਚੋਂ ਖਿੜ੍ਹਦੇ ਫੁੱਲਾਂ ਨੂੰ ਦੇਖ ਕੇ ਆਪਣੇ-ਆਪ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕਿਸੇ ਨੂੰ ਰਾਹਤ ਮਹਿਸੂਸ ਹੋ ਰਹੀ ਹੈ। ਮਾਹਿਰਾਂ ਮੁਤਾਬਕ ਆਸਟ੍ਰੇਲੀਆ ਦੇ ਜੰਗਲਾਂ 'ਚ ਹਰ ਸਾਲ ਅੱਗ ਲੱਗਦੀ ਹੈ ਤੇ ਇੱਥੇ ਕਈ ਅਜਿਹੀਆਂ ਕਿਸਮਾਂ ਦੇ ਪੌਦੇ ਹਨ ਜੋ ਆਪਣੇ-ਆਪ ਜਲਦੀ ਹੀ ਉੱਗ ਜਾਂਦੇ ਹਨ। ਫੋਟੋਗ੍ਰਾਫਰ ਨੇ ਕਿਹਾ ਕਿ ਧੁਰਾਗ ਨੈਸ਼ਨਲ ਪਾਰਕ 'ਚੋਂ ਲੰਘਦਿਆਂ ਉਸ ਦੇ ਪੈਰ ਸਵਾਹ ਨਾਲ ਭਰ ਗਏ ਤੇ ਹਵਾ 'ਚ ਸਵਾਹ ਉੱਡਦੀ ਨਜ਼ਰ ਆਈ ਪਰ ਫੁੱਲਾਂ ਤੇ ਹਰੇ ਘਾਹ ਨੂੰ ਦੇਖ ਕੇ ਉਹ ਖੁਸ਼ ਤੇ ਹੈਰਾਨ ਹੋ ਗਿਆ।
ਅਮਰੀਕਾ 'ਚ ਤੂਫਾਨ ਦਾ ਕਹਿਰ, 10 ਲੋਕਾਂ ਦੀ ਮੌਤ ਤੇ 1000 ਤੋਂ ਵੱਧ ਉਡਾਣਾਂ ਰੱਦ
NEXT STORY