ਮਿਲਾਨ, (ਸਾਬੀ ਚੀਨੀਆ)— ਡੇਰਾ ਰਹੀਮਪੁਰ ਦੇ ਮੁਖੀ ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਭਗਵਾਨ ਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯੂਰਪ ਵਿਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਇਟਲੀ ਪੁੱਜ ਗਏ ਹਨ। ਇੱਥੇ ਰੋਮ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਸੰਗਤਾਂ ਵੱਲੋਂ ਇਕ ਭਰਵਾਂ ਇਕੱਠ ਕਰਕੇ ਬਾਬਾ ਪ੍ਰਗਟ ਨਾਥ ਜੀ ਨੂੰ ਨਿੱਘਾ 'ਜੀ ਆਇਆ' ਆਖਿਆ ਗਿਆ।
ਦੱਸਣਯੋਗ ਹੈ ਕਿ ਬਾਬਾ ਜੀ ਹਰ ਸਾਲ ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਤਹਿਤ ਇਟਲੀ, ਫਰਾਂਸ, ਗਰੀਸ ਤੇ ਆਸਟਰੀਆ ਦੇ ਗੁਰਧਾਮਾਂ 'ਤੇ ਹੋਣ ਵਾਲੇ ਸਮਾਗਮਾਂ ਵਿਚ ਮੁਖੀ ਦੇ ਤੌਰ 'ਤੇ ਪੁੱਜ ਕੇ ਸੰਗਤਾਂ ਨਾਲ ਵਿਚਾਰ-ਵਟਾਂਦਰੇ ਕਰਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਥਾਨਕ ਸ਼ਰਧਾਲੂਆਂ ਵਲੋਂ ਭਗਵਾਨ ਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਜਤਿੰਦਰ ਕੁਮਾਰ ਜੌਹਨ ਤੇ ਸ੍ਰੀ ਜਸਵੀਰ ਸੋਨੂੰ ਸਮੇਤ ਵਾਲਮੀਕਿ ਸਮਾਜ ਦੇ ਕਈ ਹੋਰ ਆਗੂ ਵੀ ਮੌਜੂਦ ਸਨ ।
ਜਾਪਾਨ 'ਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 78 ਹੋਈ
NEXT STORY