ਢਾਕਾ (ਭਾਸ਼ਾ)— ਰੋਹਿੰਗਿਆ ਮੁਸਲਿਮ ਸ਼ਰਨਾਰਥੀਆਂ ਨੂੰ ਇਸ ਹਫਤੇ ਦੇ ਮੱਧ ਵਿਚ ਮਿਆਂਮਾਰ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ ਸੀ। ਇਸ ਜ਼ਬਰਦਸਤੀ ਮਿਆਂਮਾਰ ਭੇਜੇ ਜਾਣ ਦੇ ਫੈਸਲੇ ਦੇ ਡਰ ਕਾਰਨ ਰੋਹਿੰਗਿਆ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿਚੋਂ ਭੱਜ ਰਹੇ ਹਨ। ਭਾਈਚਾਰੇ ਦੇ ਨੇਤਾਵਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਰੋਹਿੰਗਿਆ ਸ਼ਰਨਾਰਥੀਆਂ ਨੂੰ ਵੀਰਵਾਰ ਤੋਂ ਬੌਧ ਬਹੁ ਗਿਣਤੀ ਮਿਆਂਮਾਰ ਵਾਪਸ ਭੇਜੇ ਜਾਣ ਦੀ ਯੋਜਨਾ ਬਣਾ ਰਹੇ ਹਨ। ਇਹ ਸ਼ਰਨਾਰਥੀ ਮਿਆਂਮਾਰ ਵਿਚ ਉਨ੍ਹਾਂ 'ਤੇ ਹੋਏ ਅੱਤਿਆਚਾਰ ਦੇ ਬਾਅਦ ਉੱਥੋਂ ਭੱਜ ਆਏ ਸਨ। ਸੰਯੁਕਤ ਰਾਸ਼ਟਰ ਨੇ ਮਿਆਂਮਾਰ ਵਿਚ ਹੋਈ ਇਸ ਬੇਰਹਿਮੀ ਨੂੰ ਨਸਲੀ ਸਫਾਈ ਦਾ ਨਾਮ ਦਿੱਤਾ ਸੀ।
ਭਾਈਚਾਰੇ ਦੇ ਨੇਤਾਵਾਂ ਮੁਤਾਬਕ ਇਸ ਸੰਭਾਵਨਾ ਨੇ ਕੈਂਪਾ ਵਿਚ ਰਹਿ ਰਹੇ ਲੋਕਾਂ ਨੂੰ ਡਰਾ ਦਿੱਤਾ ਅਤੇ ਕੁਝ ਅਜਿਹੇ ਪਰਿਵਾਰ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਵਾਪਸ ਭੇਜਿਆ ਜਾਣਾ ਸੀ ਉਹ ਉੱਥੋਂ ਭੱਜ ਗਏ। ਜਾਮਤੋਲੀ ਸ਼ਰਨਾਰਥੀ ਕੈਂਪ ਦੇ ਨੂਰ ਇਸਲਾਮ ਨੇ ਕਿਹਾ,''ਅਧਿਕਾਰੀ ਸ਼ਰਨਾਰਥੀਆਂ ਨੂੰ ਲਗਾਤਾਰ ਵਾਪਸ ਜਾਣ ਲਈ ਪ੍ਰੇਰਿਤ ਕਰਨ ਦੀ ਕਸ਼ਿਸ਼ ਕਰ ਰਹੇ ਹਨ। ਪਰ ਇਸ ਦੇ ਉਲਟ ਉਹ ਡਰ ਕੇ ਦੂਜੇ ਕੈਂਪਾਂ ਵਿਚ ਭੱਜ ਰਹੇ ਹਨ।'' ਯੋਜਨਾ ਦੇ ਤਹਿਤ ਵੀਰਵਾਰ ਨੂੰ ਕਰੀਬ 2,260 ਰੋਹਿੰਗਿਆ ਮੁਸਲਮਾਨਾਂ ਨੂੰ ਦੱਖਣੀ-ਪੂਰਬੀ ਕੌਕਸ ਬਾਜ਼ਾਰ ਜ਼ਿਲੇ ਦੀ ਸੀਮਾ ਤੋਂ ਆਪਣੇ ਦੇਸ਼ ਭੇਜਿਆ ਜਾਣਾ ਹੈ।
ਮੁਸ਼ੱਰਫ ਨੇ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਦਿੱਤੀ ਚੁਣੌਤੀ
NEXT STORY