ਸਟਾਕਹੋਮ (ਸਵੀਡਨ) (ਏਜੰਸੀ)- ਇਸ ਖੂਬਸੂਰਤ ਮਾਡਲ ਦਾ ਨਾਂ ਕੈਰੀਜੇਨ ਐਨੀ ਬਾਊਲਬੀ ਹੈ ਇਸ ਨੂੰ ਹੁਣ ਤਕ ਦੀ ਖੂਬਸੂਰਤ ਮਾਡਲ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਐਨਾ ਦਾ ਜਨਮ 1988 ਨੂੰ ਸਵੀਡਨ ਵਿਚ ਹੋਇਆ ਸੀ ਅੱਜ ਇਹ ਮਾਡਲ ਮਾਡਿਲੰਗ ਦੀ ਦੁਨੀਆ ਵਿਚ ਆਪਣੀ ਖੂਬਸੂਰਤੀ ਕਾਰਨ ਨਹੀਂ ਸਗੋਂ ਸਖ਼ਤ ਮਿਹਨਤ ਅਤੇ ਵਰਕਆਊਟ ਦੇ ਦਮ ਉੱਤੇ ਲੋਕਾਂ ਦੇ ਦਿਲਾਂ ਵਿਚ ਰਾਜ ਕਰ ਰਹੀ ਹੈ। ਇਸ ਮਾਡਲ ਨੇ ਕਿਹਾ ਕਿ ਸਿਰਫ ਖੂਬਸੂਰਤ ਹੋਣ ਨਾਲ ਕੁਝ ਨਹੀਂ ਹੁੰਦਾ ਜੇਕਰ ਤੁਹਾਡੀ ਫਿਗਰ ਚੰਗੀ ਹੈ ਤਾਂ ਤੁਸੀਂ ਸੁਪਰ ਮਾਡਲ ਬਣ ਸਕਦੇ ਹੋ। ਕੇਰੀਜੇਨ ਐਨੀ ਬਾਊਲਬੀ ਨੂੰ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਫਿਟ ਰਹਿਣ ਦਾ ਸ਼ੌਕ ਸੀ ਇਸ ਲਈ ਉਨ੍ਹਾਂ ਨੇ ਬੁਨਿਆਦੀ ਫਿਟਨੈਸ ਦੇ ਨਾਲ-ਨਾਲ ਘਰ ਵਿਚ ਵੀ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ।

ਕੈਰੀਜ਼ੇਨ ਦਾ ਜ਼ਿਆਦਾਤਰ ਜੀਵਨ ਫਿਟਨੈਸ ਦੇ ਨੇੜੇ-ਤੇੜੇ ਹੀ ਘੁੰਮਦਾ ਰਿਹਾ। ਟ੍ਰੇਨਿੰਗ ਸਿਰਫ ਇਕ ਸਾਲ ਤੋਂ ਬਾਅਦ ਉਨ੍ਹਾਂ ਨੇ ਇਕ ਬਿਹਤਰ ਸਰੀਰ ਦਾ ਨਿਰਮਾਣ ਕੀਤਾ ਉਸ ਤੋਂ ਬਾਅਦ ਉਨ੍ਹਾਂ ਨੇ ਫਿਟਨੈਸ ਮੁਕਾਬਲੇ ਵਿਚ ਹਿੱਸਾ ਲੈ ਕੇ ਜਿੱਤ ਹਾਸਲ ਕਰ ਲਈ।

ਕੈਰੀਜੇਨ ਨੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਕਈ ਫਿਟਨੈਸ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਜਿੱਤ ਹਾਸਲ ਕਰਦੀ ਰਹੀ। ਉਸ ਤੋਂ ਬਾਅਦ ਉਨ੍ਹਾਂ ਨੇ 2009 ਦੇ ਆਖਰੀ ਮੁਕਾਬਲੇ ਵਿਚ ਹਿੱਸਾ ਲੈ ਕੇ ਆਪਣੇ ਫਿਟਨੈਸ ਦੇ ਸਪਨੇ ਪੂਰੇ ਕੀਤੇ ਅਤੇ ਇਕ ਫਿਟਨੈਸ ਆਈਕਾਨ ਬਣ ਗਈ।

ਅੱਜ ਦੇ ਦਿਨਾਂ ਉਨ੍ਹਾਂ ਨੇ ਅਮਰੀਕਾ ਦੀ ਖੂਬਸੂਰਤੀ ਫਿਟਨੈੱਸ ਮਾਡਲ ਵਿਚੋਂ ਇਕ ਮੰਨਿਆ ਜਾਂਦਾ ਹੈ ਇਨ੍ਹਾਂ ਦੇ ਇਸੇ ਅੰਦਾਜ਼ ਕਾਰਨ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੇ ਲੱਖਾਂ ਫੈਂਸ ਹਨ ਜੋ ਇਨ੍ਹਾਂ ਨੂੰ ਹਰ ਫਾਲੋ ਕਰਦੇ ਰਹਿੰਦੇ ਹਨ।

ਫੇਸਬੁੱਕ 'ਤੇ ਦੋਸਤੀ ਕਰਨੀ ਇਸ ਔਰਤ ਨੂੰ ਪਈ ਭਾਰੀ, ਲੱਗਾ ਲੱਖਾਂ ਡਾਲਰ ਦਾ ਚੂਨਾ
NEXT STORY