ਬੈਂਕਾਕ (ਏਜੰਸੀ)- ਥਾਈਲੈੰਡ ਦੇ ਕੋਰਾਤ ਸ਼ਹਿਰ ਦੇ ਇਕ ਮਾਲ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ 29 ਲੋਕਾਂ ਦੀ ਜਾਣ ਲੈਣ ਵਾਲੇ ਫੌਜੀ ਨੇ ਅਜਿਹਾ ਹਮਲਾ ਕਿਉਂ ਕੀਤਾ ਇਸ ਦੀ ਅਸਲ ਵਜ੍ਹਾ ਸਾਹਮਣੇ ਆ ਗਈ ਹੈ। ਹਮਲਾਵਰ ਨੂੰ ਐਤਵਾਰ ਨੂੰ ਸਵੇਰੇ ਤਕਰੀਬਨ 17 ਘੰਟੇ ਤੱਕ ਚੱਲੇ ਆਪ੍ਰੇਸ਼ਨ ਵਿਚ ਮਾਰ ਦਿੱਤਾ ਗਿਆ। ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ਹਮਲਾਵਰ ਭੱਜਣ ਵਿਚ ਕਾਮਯਾਬ ਹੋ ਗਿਆ ਹੈ। ਸਾਬਕਾ ਫੌਜ ਮੁਖੀ ਪ੍ਰਯੁਤ ਨੇ ਦੱਸਿਆ ਕਿ 32 ਸਾਲਾ ਹਮਲਾਵਰ ਦੀ ਪਛਾਣ ਸਾਰਜੇਂਟ-ਮੇਜਰ ਜਕਰਾਪੰਥ ਥੋਮਾ ਵਜੋਂ ਹੋਈ ਹੈ। ਉਸ ਦੀ ਗੋਲੀਬਾਰੀ ਵਿਚ ਜਿਨ੍ਹਾਂ ਲੋਕਾਂ ਦੀ ਜਾਨ ਗਈ ਉਨ੍ਹਾਂ ਵਿਚ 13 ਸਾਲ ਦੇ ਇਕ ਬੱਚੇ ਤੋਂ ਇਲਾਵਾ ਸਪੈਸ਼ਲ ਫੋਰਸਿਜ਼ ਦੇ ਜਵਾਨ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓ-ਚਾ ਮੁਤਾਬਕ ਮਕਾਨ ਵਿਕਰੀ ਨੂੰ ਲੈ ਕੇ ਹਮਲਾਵਰ ਫੌਜੀ ਦਾ ਰਿਸ਼ਤੇਦਾਰ ਕਮਾਂਡਿੰਗ ਅਧਿਕਾਰੀ ਦੇ ਨਾਲ ਵਿਵਾਦ ਸੀ, ਜਿਸ ਕਾਰਨ ਉਸ ਨੇ ਇੰਨੇ ਵੱਡੇ ਹਮਲੇ ਨੂੰ ਅੰਜਾਮ ਦੇ ਦਿੱਤਾ। ਗੋਲੀਬਾਰੀ ਵਿਚ 57 ਲੋਕ ਜ਼ਖਮੀ ਵੀ ਹੋਏ ਹਨ। ਹਸਪਤਾਲ ਵਿਚ ਦਾਖਲ ਜ਼ਖਮੀਆਂ ਨਾਲ ਮੁਲਾਕਾਤ ਤੋਂ ਬਾਅਦ ਥਾਈਲੈੰਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਘਟਨਾ ਦੇਸ਼ ਦੇ ਇਤਿਹਾਸ ਵਿਚ ਖਤਰਨਾਕ ਘਟਨਾ ਵਜੋਂ ਦਰਜ ਹੋ ਗਈ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਭਵਿੱਖ ਵਿਚ ਅਜਿਹਾ ਕੁਝ ਨਾ ਹੋਵੇ।
ਬ੍ਰਿਟੇਨ : ਵੀਜ਼ਾ ਤੇ ਇੰਮੀਗ੍ਰੇਸ਼ਨ ਨੀਤੀ 'ਚ ਹੋਵੇਗਾ ਬਦਲਾਅ, ਭਾਰਤ ਸਣੇ ਇਨ੍ਹਾਂ ਦੇਸ਼ਾਂ ਨੂੰ ਮਿਲੇਗ ਫਾਇਦਾ
NEXT STORY