ਵਾਸ਼ਿੰਗਟਨ— ਇਸ ਸਾਲ ਮਾਰਚ 'ਚ ਅਫਰੀਕੀ ਅਸਮਾਨ 'ਚ ਹਾਦਸਾਗ੍ਰਸਤ ਹੋਏ ਬੋਇੰਗ-737 ਮੈਕਸ ਜਹਾਜ਼ ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ, ਅਮਰੀਕੀ ਹਵਾਬਾਜ਼ੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਛੀ ਦੇ ਟਕਰਾਉਣ ਨਾਲ ਬੋਇੰਗ 737 ਮੈਕਸ ਨਾਲ ਇਹ ਘਟਨਾ ਵਾਪਰੀ ਹੋ ਸਕਦੀ ਹੈ। ਇਹ ਜਾਣਕਾਰੀ ਉਸ ਵਾਲੇ ਸਾਹਮਣੇ ਆਈ ਹੈ ਜਦੋਂ ਭਾਰਤ ਸਮੇਤ ਕਈ ਦੇਸ਼ਾਂ 'ਚ ਬੋਇੰਗ 737 ਮੈਕਸ ਜਹਾਜ਼ ਜ਼ਮੀਨ 'ਤੇ ਖੜ੍ਹੇ ਹਨ ਤੇ ਉਡਾਣ ਨਹੀਂ ਭਰ ਰਹੇ ਹਨ।
ਇਥੋਪੀਆ 'ਚ ਇਸ ਸਾਲ ਮਾਰਚ 'ਚ ਬੋਇੰਗ 737 ਮੈਕਸ ਜਹਾਜ਼ ਦੁਰਘਟਨਾਗ੍ਰਸਤ ਹੋਣ ਮਗਰੋਂ ਕਈ ਦੇਸ਼ਾਂ ਨੇ ਤੁਰੰਤ ਇਨ੍ਹਾਂ ਜਹਾਜ਼ਾਂ ਦੇ ਉਡਾਣ ਭਰਨ 'ਤੇ ਰੋਕ ਲਾ ਦਿੱਤੀ ਸੀ। ਇਹ ਪੰਜ ਮਹੀਨੇ 'ਚ ਬੋਇੰਗ 737 ਮੈਕਸ ਜਹਾਜ਼ ਦੁਰਘਟਨਾਗ੍ਰਸਤ ਹੋਣ ਦੀ ਦੂਜੀ ਘਟਨਾ ਸੀ। ਇਸ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਇਸੇ ਤਰ੍ਹਾਂ ਦੀ ਦੁਰਘਟਨਾ ਵਾਪਰੀ ਸੀ। ਇਨ੍ਹਾਂ ਦੋਹਾਂ ਦੁਰਘਟਨਾਵਾਂ 'ਚ ਕੁੱਲ 346 ਲੋਕਾਂ ਦੀ ਮੌਤ ਹੋ ਗਈ ਸੀ।
ਹਾਲਾਂਕਿ ਇਥੋਪੀਅਨ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਣ ਦੇ ਅੰਤਿਮ ਕਾਰਨ ਦਾ ਅਜੇ ਤਕ ਪਤਾ ਨਹੀਂ ਲੱਗਾ ਹੈ। ਇਸ ਦੀ ਜਾਂਚ ਅਜੇ ਜਾਰੀ ਹੈ ਪਰ ਅਮਰੀਕੀ ਹਵਾਬਾਜ਼ੀ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਇਹ ਘਟਨਾ ਪੰਛੀ ਦੇ ਟਕਰਾਉਣ ਨਾਲ ਵੀ ਵਾਪਰੀ ਹੋ ਸਕਦੀ ਹੈ। ਬੋਇੰਗ ਕੰਪਨੀ ਵੀ ਜਾਂਚ ਟੀਮਾਂ ਦੇ ਨਿਸ਼ਾਨੇ 'ਤੇ ਹੈ। ਵੀਰਵਾਰ ਨੂੰ ਬੋਇੰਗ ਨੇ ਕਿਹਾ ਸੀ ਕਿ ਉਸ ਨੇ ਬੋਇੰਗ 737 ਮੈਕਸ ਦੇ ਸਾਫਟਵੇਅਰ ਨਾਲ ਜੁੜੀ ਖਾਮੀ ਦੂਰ ਕਰ ਦਿੱਤੀ ਹੈ। ਫਿਲਹਾਲ ਇਹ ਮਾਮਲਾ ਅਮਰੀਕਾ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਧੀਨ ਹੈ।
ਬੋਇੰਗ 737 ਮੈਕਸ ਨਹੀਂ ਭਰ ਰਹੇ ਹਨ ਉਡਾਣ
ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਭਾਰਤ, ਬ੍ਰਾਜ਼ੀਲ, ਇਥੋਪੀਆ ਆਸਟ੍ਰੇਲੀਆ, ਜਰਮਨੀ, ਮੈਕਸੀਕੋ, ਸਿੰਗਾਪੁਰ, ਯੂਨਾਈਟਿਡ ਕਿੰਗਡਮ ਨੇ ਬੋਇੰਗ 737 ਮੈਕਸ 'ਤੇ ਫਿਲਹਾਲ ਦੀ ਘੜੀ ਰੋਕ ਲਾਈ ਹੋਈ ਹੈ। ਭਾਰਤ 'ਚ ਸਪਾਈਸ ਜੈੱਟ ਅਤੇ ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੇਸ਼ 'ਚ ਬੋਇੰਗ-737 ਮੈਕਸ ਜਹਾਜ਼ ਵਾਲੀਆਂ ਸਿਰਫ ਦੋ ਹੀ ਕੰਪਨੀਆਂ ਹਨ। ਸਪਾਈਸ ਜੈੱਟ ਦੇ ਫਲੀਟ 'ਚ ਇਸ ਤਰ੍ਹਾਂ ਦੇ 12 ਜਹਾਜ਼ ਹਨ, ਜਦੋਂ ਕਿ ਜੈੱਟ ਏਅਰਵੇਜ਼ ਕੋਲ 5 ਬੋਇੰਗ-737 ਮੈਕਸ ਜਹਾਜ਼ ਹਨ, ਜੋ ਪਹਿਲਾਂ ਹੀ ਉਡਾਣ ਨਹੀਂ ਭਰ ਰਹੇ ਸਨ। ਵਿੱਤੀ ਹਾਲਤ ਖਰਾਬ ਹੋਣ ਕਾਰਨ ਹੁਣ ਜੈੱਟ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੈ।
ਟਰੰਪ 5 ਜੂਨ ਨੂੰ ਆਇਰਲੈਂਡ ਦੇ ਪੀ.ਐੱਮ. ਨਾਲ ਕਰਨਗੇ ਬੈਠਕ
NEXT STORY