ਇਸਲਾਮਾਬਾਦ- ਪਾਕਿਸਤਾਨ ਵਿਚ ਕਵੇਟਾ ਤੋਂ ਤਕਰੀਬਨ 60 ਕਿਲੋਮੀਟਰ ਦੂਰ ਡਿਗਰੀ ਕੋਲਾ ਖੇਤਰ ਦੀ ਇਕ ਖਦਾਨ ਵਿਚ ਗੈਸ ਧਮਾਕਾ ਹੋ ਗਿਆ, ਇਸ ਧਮਾਕੇ ਦੇ ਕਾਰਨ ਖਦਾਨ ਵਿਚ ਕੰਮ ਕਰਨ ਵਾਲੇ 7 ਕਰਮਚਾਰੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਇਸ ਦੌਰਾਨ ਜ਼ਖਮੀ ਹੋ ਗਏ। ਮੀਡੀਆ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਪਾਕਿਸਤਾਨ ਦੀ ਵੈੱਬਸਾਈਟ ਡਾਨ ਮੁਤਾਬਕ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਇਕ ਦਰਜਨ ਤੋਂ ਵਧੇਰੇ ਮਜ਼ਦੂਰ ਇਕ ਨਿੱਜੀ ਕੰਪਨੀ ਦੀ ਖਦਾਨ ਦੇ ਅੰਦਰ ਗਹਿਰਾਈ ਵਿਚ ਕੰਮ ਕਰ ਰਹੇ ਸਨ। ਇਸੇ ਦੌਰਾਨ ਧਮਾਕਾ ਹੋ ਗਿਆ ਤੇ 7 ਕਰਮਚਾਰੀ ਉਸ ਵਿਚ ਦੱਬ ਗਏ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਤੋਂ ਤੁਰੰਤ ਬਾਅਦ ਬਚਾਅ ਏਜੰਸੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਬਲੋਚਿਸਤਾਨ ਦੇ ਮੁੱਖ ਨਿਰੀਖਕ ਸ਼ਫਾਕਤ ਫੈਯਾਜ਼ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਧਮਾਕੇ ਵਿਚ ਜ਼ਖਮੀ ਹੋਏ ਕਰਮਚਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਹ ਧਮਾਕਾ ਖਦਾਨ ਵਿਚ ਮੀਥੇਨ ਗੈਸ ਦੇ ਕਾਰਨ ਹੋਇਆ ਹੈ।
ਕੋਵਿਡ-19: ਈਰਾਨ 'ਚ 123 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ ਹੋਈ 1,556
NEXT STORY