ਲੰਡਨ (ਭਾਸ਼ਾ)— ਬ੍ਰਿਟਿਸ਼ ਸ਼ਾਹੀ ਪਰਿਵਾਰ ਦਾ ਜੋੜਾ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਕਿਊਬਾ ਦੀ ਪਹਿਲੀ ਅਧਿਕਾਰਕ ਯਾਤਰਾ 'ਤੇ ਹੈ। ਇਸ ਯਾਤਰਾ ਨੂੰ ਟਰੰਪ ਪ੍ਰਸ਼ਾਸਨ ਦੀ ਇਸ ਕਮਿਊਨਿਸਟ ਟਾਪੂ ਨੂੰ ਆਰਥਿਕ ਰੂਪ ਨਾਲ ਅਲੱਗ-ਥਲੱਗ ਕਰਨ ਦੀ ਰਣਨੀਤੀ ਦੇ ਪ੍ਰਤੀ ਅਸਹਿਮਤੀ ਦਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦਾ ਜੋੜਾ ਹਵਾਨਾ ਪਹੁੰਚਿਆ ਅਤੇ ਉਨ੍ਹਾਂ ਨੇ ਬਸਤੀਵਾਦੀ ਆਜ਼ਾਦੀ ਦੇ ਹੀਰੇ ਜੋਸ ਮਾਰਟੀ ਦੇ ਸਮਾਰਕ 'ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਸਮਾਰਕ ਨੇੜੇ ਹੀ ਗੁਰੀਲਾ ਲੜਾਕੇ ਚੇ ਗਵੇਰਾ ਸਮੇਤ ਪ੍ਰਮੁੱਖ ਸਮਾਜਵਾਦੀ ਕ੍ਰਾਂਤੀਕਾਰੀਆਂ ਦੀਆਂ ਵੱਡੀਆਂ ਤਸਵੀਰਾਂ ਲੱਗੀਆਂ ਹਨ। ਸ਼ਾਹੀ ਜੋੜਾ ਅਗਲੇ ਦੋ ਦਿਨਾਂ ਵਿਚ ਇਤਿਹਾਸਿਕ ਸਥਲਾਂ, ਇਕ ਸੌਰ ਪਾਰਕ, ਓਰਗੇਨਿਕ ਫਾਰਮ ਅਤੇ ਬਾਇਓਮੈਡੀਕਲ ਸ਼ੋਧ ਕੇਂਦਰ ਦਾ ਦੌਰਾ ਕਰੇਗਾ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰੇਗਾ। ਇਸ ਦੇ ਇਲਾਵਾ ਰਾਸ਼ਟਰਪਤੀ ਡਿਆਜ਼ ਕੈਨਲ ਨਾਲ ਰਾਤ ਦਾ ਭੋਜਨ ਕਰੇਗਾ।
ਕੈਲੀਫੋਰਨੀਆ ਦੀ ਮਸਜਿਦ 'ਚ ਲੱਗੀ ਅੱਗ, ਨਿਊਜ਼ੀਲੈਂਡ ਹਮਲੇ ਸਬੰਧੀ ਚਿੱਠੀ ਮਿਲੀ
NEXT STORY