ਲੰਡਨ (ਏ.ਐਫ.ਪੀ.)- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬੁੱਧਵਾਰ ਨੂੰ ਹਸਪਤਾਲ ਵਿਚ ਇਕ ਬੀਮਾਰ ਬੱਚੀ ਦੇ ਪਿਤਾ ਨਾਲ ਬਹਿਸ ਦੌਰਾਨ ਝੂਠ ਬੋਲਣ ਨੂੰ ਲੈ ਕੇ ਉਹ ਸ਼ਰਮਿੰਦਾ ਨਹੀਂ ਹੈ। ਬੱਚੀ ਦਾ ਪਿਤਾ ਗੁੱਸੇ ਵਿਚ ਉਨ੍ਹਾਂ ਦੇ ਸਾਹਮਣੇ ਆਪਣੀਆਂ ਸ਼ਿਕਾਇਤਾਂ ਰੱਖ ਰਿਹਾ ਸੀ। ਜਾਨਸਨ ਲੰਡਨ ਸਥਿਤ ਹਸਪਤਾਲ ਦੇ ਦੌਰੇ 'ਤੇ ਸੀ। ਉਥੇ ਹੀ ਆਪਣੀ ਬੱਚੀ ਦਾ ਇਲਾਜ ਕਰਵਾ ਰਹੇ ਇਕ ਪਿਤਾ ਨੇ ਜਾਨਸਨ ਨੂੰ ਰੋਕ ਲਿਆ ਅਤੇ ਸਿਹਤ ਖੇਤਰ ਵਿਚ ਬਜਟ ਕਟੌਤੀ ਦੀ ਸ਼ਿਕਾਇਤ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਸਿਰਫ ਮੀਡੀਆ ਨੂੰ ਦਿਖਾਉਣ ਲਈ ਉਥੇ ਆਏ ਹਨ।
ਉਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਇਥੇ ਕੋਈ ਮੀਡੀਆ ਨਹੀਂ ਹੈ, ਜਦੋਂ ਕਿ ਨੇੜੇ ਹੀ ਮੀਡੀਆ ਦੇ ਲੋਕ ਖੜ੍ਹੇ ਸਨ ਅਤੇ ਪੂਰੇ ਘਟਨਾਕ੍ਰਮ ਨੂੰ ਰਿਕਾਰਡ ਕਰ ਰਹੇ ਸਨ। ਬੱਚੀ ਦੇ ਪਿਤਾ ਨੇ ਕੈਮਰਿਆਂ ਵੱਲ ਇਸ਼ਾਰਾ ਕਰਦੇ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਕਿਹਾ ਤੁਹਾਡਾ ਕੀ ਮਤਲਬ ਹੈ ਕਿ ਇਥੇ ਕੋਈ ਪ੍ਰੈਸ ਨਹੀਂ ਹੈ। ਇਹ ਕੌਣ ਲੋਕ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਕਈ ਲੋਕਾਂ ਨੇ ਜਾਨਸਨ ਦੀ ਝੂਠ ਬੋਲਣ ਲਈ ਆਲੋਚਨਾ ਕੀਤੀ। ਬਾਅਦ ਵਿਚ ਜਾਨਸਨ ਨੇ ਟਵੀਟ ਕਰਕੇ ਕਿਹਾ ਕਿ ਇਹ ਸ਼ਰਮਿੰਦਗੀ ਪੈਦਾ ਕਰਨ ਵਾਲੀ ਘਟਨਾ ਨਹੀਂ ਹੈ ਇਹ ਉਨ੍ਹਾਂ ਦਾ ਕੰਮ ਹੈ। ਉਹ ਸਮੱਸਿਆ ਦੱਸਣ ਵਾਲੇ ਵਿਅਕਤੀ ਦੇ ਸ਼ੁਕਰਗੁਜ਼ਾਰ ਹਨ। ਇਸ ਨਾਲ ਫਰਕ ਨਹੀਂ ਪੈਂਦਾ ਕਿ ਤੁਸੀਂ ਉਸ ਤੋਂ ਸਹਿਮਤ ਹੋ ਜਾਂ ਨਹੀਂ।
1 ਸਾਲ ਦੀ ਬੱਚੀ ਨੂੰ ਮਾਂ ਦਿੰਦੀ ਰਹੀ ਡਰੱਗ, ਹੋਈ ਮੌਤ
NEXT STORY