ਬਰਲਿਨ (ਬਿਊਰੋ)— ਜਰਮਨੀ ਦੇ ਪੱਛਮੀ ਸ਼ਹਿਰ ਵੁੱਪਰਟਲ ਵਿਚ ਐਤਵਾਰ ਨੂੰ ਬਹੁ-ਮੰਜ਼ਿਲਾ ਇਮਾਰਤ ਵਿਚ ਅਚਾਨਕ ਧਮਾਕਾ ਹੋ ਗਿਆ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ 25 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਹੈ।
ਪੁਲਸ ਦਾ ਕਹਿਣਾ ਹੈ ਕਿ ਧਮਾਕੇ ਕਾਰਨ ਇਮਾਰਤ ਪੂਰੀ ਤਰ੍ਹਾਂ ਹਿੱਲ ਗਈ ਸੀ ਜਿਸ ਕਾਰਨ ਆਲੇ-ਦੁਆਲੇ ਦੇ ਘਰਾਂ ਦੇ ਲੋਕ ਘਬਰਾ ਕੇ ਸੜਕ 'ਤੇ ਆ ਗਏ ਸਨ। ਧਮਾਕੇ ਮਗਰੋਂ ਇਮਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅੱਗ ਲੱਗ ਗਈ, ਜਿਸ ਕਾਰਨ ਫਾਇਰ ਫਾਈਟਰਾਂ ਨੂੰ ਅੱਗ ਬੁਝਾਉਣ ਵਿਚ ਮੁਸ਼ਕਲ ਹੋ ਰਹੀ ਸੀ।
ਫਾਇਰ ਫਾਈਟਰਾਂ ਨੇ ਗੰਭੀਰ ਰੂਪ ਵਿਚ ਜ਼ਖਮੀ ਹੋਏ 4 ਲੋਕਾਂ ਨੂੰ ਬਚਾਇਆ। ਮਾਮੂਲੀ ਰੂਪ ਵਿਚ ਜ਼ਖਮੀ ਹੋਏ ਹੋਰ 21 ਲੋਕਾਂ ਦਾ ਐਮਰਜੈਂਸੀ ਸਟਾਫ ਨੇ ਇਲਾਜ ਕੀਤਾ। ਪੁਲਸ ਇਮਾਰਤ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ ਹੈ।
ਡਾਇਬੀਟੀਜ਼ ਦੇ ਇਲਾਜ 'ਚ ਮਦਦਗਾਰ ਹੋ ਸਕਦੈ ਤਪੇਦਿਕ ਵਿਰੋਧੀ ਟੀਕਾ
NEXT STORY